ਮੋਗਾ ਦੇ ਪਿੰਡ ਮਾਣੂੰਕੇ ਦੇ ਕੋਲ ਇਕ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਕ ਕਾਰ ਅਤੇ ਰੇਹੜੇ ਦੀ ਭਿਆਨਕ ਟੱਕਰ ‘ਚ 2 ਗੰਭੀਰ ਜਖਮੀ ਹੋਣ ਦੀ ਖ਼ਬਰ ਦੇਖਣ ਨੂੰ ਮਿਲੀ ਹੈ। ਕਾਰ ਦੀ ਰਫਤਾਰ ਕਾਫੀ ਤੇਜ਼ ਦੱਸੀ ਜਾ ਰਹੀ ਹੈ ਜਿਸ ਕਾਰਨ ਉਹ ਪਲਟੀਆਂ ਖਾਣ ਤੋਂ ਬਾਅਦ ਦਰੱਖਤ ਤੇ ਦੀਵਾਰ ਵਿਚਕਾਰ ਫਸ ਗਈ।
ਜਾਣਕਾਰੀ ਮੁਤਾਬਕ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਮਾਣੂੰਕੇ ਗਿੱਲ ਵਿਖੇ ਇੱਕ Swift Car ਅਤੇ ਰਿਹੜੇ ਦੀ ਹੋਈ ਆਪਸੀ ਭਿਆਨਕ ਟੱਕਰ ਵਿਚ 2 ਕਾਰ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਖਮੀਆਂ ਨੂੰ ਮੁੱਢਲੇ ਇਲਾਜ ਲਈ ਤੁਰੰਤ ਨਿਹਾਲ ਦੇ ਸਿਵਲ ਹਸਤਪਾਲ ਭੇਜਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ Swift ਕਾਰ ਸਵਾਰ ਨੇ ਤੇਜ ਰਫ਼ਤਾਰ ਕਾਰਨ ਸਾਹਮਣਿਓਂ ਰੇਹੜੇ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕੱਟ ਮਾਰਿਆ ਤੇ ਕਾਰ ਪਲਟੀਆਂ ਖਾ ਕੇ ਸਕੂਲ ਦੀ ਕੰਧ ਅਤੇ ਦਰੱਖਤ ਵਿਚਕਾਰ ਫਸ ਗਈ।
ਜਾਣਕਾਰੀ ਮੁਤਾਬਕ ਕਾਰ ਸਵਾਰ ਪਿੰਡ ਠੀਕਰੀਵਾਲ ਦੇ ਵਾਸੀ ਦੱਸੇ ਜਾ ਰਹੇ ਹਨ ਤੇ ਰੇਹੜਾ ਚਾਲਕ ਪਿੰਡ ਮਾਣੂੰਕੇ ਗਿੱਲ ਦਾ ਹੀ ਦੱਸਿਆ ਜਾ ਰਿਹਾ ਹੈ । ਦੱਸ ਦੇਈਏ ਕਿ ਕਾਰ ਸਵਾਰ ਗੰਭੀਰ ਜ਼ਖਮੀ ਹੋਣ ਕਾਰਨ ਜੇਰੇ ਇਲਾਜ ਹਨ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸ ਐੱਚ ਓ ਮੁਖਤਿਆਰ ਸਿੰਘ, ਏਐਸਆਈ ਅਮਰਜੀਤ ਤੇ ਸਮੂਹ ਪੁਲਿਸ ਸਟਾਫ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਦੋਨਾਂ ਵਾਹਨਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ।