ਅੱਜ ਨਵ-ਨਿਯੁਕਤ ਅਧਿਆਪਕਾ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਸਾਲ 2018 ਤੋਂ ਬਾਅਦ ਭਰਤੀ ਕੀਤੇ ਅਧਿਆਪਕਾਂ ਦੇ ਤਿੰਨ ਸਾਲ ਬਦਲੀ ਨਾ ਕਰਵਾਉਣ ਦੀ ਸ਼ਰਤ ਹਟਾ ਕੇ ਹਰ ਅਧਿਆਪਕ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦਿੱਤਾ ਜਾਵੇ। ਪੰਜਾਬ ਸਰਕਾਰ ਦੁਆਰਾ ਮਿਤੀ 17/ 7 /20ਤੋਂ ਬਾਅਦ ਕੇਂਦਰ ਦੇ ਨਾਂ ਹੇਠ ਥੋਪੇ ਨਵੇਂ ਪੇ-ਸਕੇਲ ਨੂੰ ਰੱਦ ਕਰਕੇ ਪੰਜਾਬ ਦੇ ਪੇ ਸਕੇਲ ਨੂੰ ਬਹਾਲ ਕੀਤੇ ਜਾਣ ਦੀ ਮੰਗ ਕੀਤੀ। ਨਵ-ਨਿਯੁਕਤ ਅਧਿਆਪਕਾਂ ਤੇ ਲਾਗੂ ਕੀਤੇ ਪ੍ਰੋਬੇਸ਼ਨ ਪੀਰੀਅਡ ਘੱਟ ਕਰਨ ਦੀ ਮੰਗ ਕੀਤੀ ਗਈ।
ਇਸ ਸਮੇਂ ਵੱਖ ਵੱਖ 3704 ਪ੍ਰਧਾਨ ਹਰਜਿੰਦਰ ਸਿੰਘ ,2392 ਪ੍ਰਧਾਨ ਯੁੱਧਜੀਤ ਸਿੰਘ, 3582 ਦੇ ਅਧਿਆਪਕ ਗੁਰਪ੍ਰੀਤ ਸਿੰਘ ਨਾਭਾ, 3704 ਦੇ ਪ੍ਰੈਸ ਸਕੱਤਰ ਜਸਵਿੰਦਰ ਸ਼ਾਹਪੁਰ ਕਲਾਂ ਅਤੇ ਇਸ ਸਮੇਂ ਵੱਖ ਵੱਖ ਯੂਨੀਅਨਾਂ ਇਹਨਾਂ ਜਥੇਬੰਦੀਆਂ ਦੇ ਸਹਿਯੋਗ ਲਈ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ, DTF ਦੇ ਪੰਜਾਬ ਪ੍ਰਧਾਨ ਵਿਕਰਮ ਦੇਵ, ਸੰਗਰੂਰ ਦੇ ਜ਼ਿਲਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਕਿਸਾਨ ਯੂਨੀਅਨ, ਰਘਬੀਰ ਭਵਾਨੀਗੜ੍ਹ, ਗੌਰਮਿੰਟ ਟੀਚਰਜ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਾਥੀ ਦੇਵੀ ਦਿਆਲ, ਫ਼ਕੀਰ ਸਿੰਘ ਟਿੱਬਾ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਵੀ ਹਾਜ਼ਰ ਸਨ। ਰੋਸ ਪ੍ਰਦਰਸ਼ਨ ਤੋਂ ਬਾਅਦ ਨਵ-ਨਿਯੁਕਤ ਅਧਿਆਪਕਾ ਨੂੰ 29/11/22 ਨੂੰ ਮੁੱਖ ਮੰਤਰੀ, ਸਿੱਖਿਆ ਮੰਤਰੀ ਨਾਲ ਮੀਟਿੰਗ ਨਿਸ਼ਚਿਤ ਹੋਈ ਹੈ। ਇਸ ਸਮੇਂ ਦਵਿੰਦਰ ਕੁਮਾਰ ਖਜਾਨਚੀ, ਯਾਦਵਿੰਦਰ ਸਿੰਘ ਮੁੱਖ ਸਲਾਹਕਾਰ, ਰਣਬੀਰ ਕੌਰ, ਭਾਵਨਾ ਮੈਡਮ, ਜਗਜੀਵਨ ਜੋਤ ਸਿੰਘ ਮਾਨਸਾ, ਮਨਜਿੰਦਰ ਸਿੰਘ ਮਾਨਸਾ, ਸਨੀ, ਗੁਰਦੇਵ ਸਿੰਘ ਪ੍ਰਿੰਸੀਪਲ ਸਿੰਘ ਆਦਿ ਅਧਿਆਪਕ ਹਾਜਰ ਸਨ।