ਪੰਜਾਬ ‘ਚ ਇਸ ਸਮੇਂ ਬਾਬਾ ਰਾਮ ਰਹੀਮ ਵੱਲੋਂ ਦਿੱਤੇ ਇਕ ਬਿਆਨ ਕਿ ਸੁਨਾਮ ‘ਚ ਡੇਰਾ ਖੋਲ੍ਹੇ ਜਾਣ ਕਾਰਨ ਸਿਆਸਤ ਗਰਮਾਈ ਹੋਈ ਹੈ। ਜਿਸ ‘ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਪ੍ਰਤੀਕ੍ਰਿਰਿਆ ਦੇਖਣ ਨੂੰ ਮਿਲੀ ਹੈ। ਪ੍ਰੋ-ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਮ ਰਹੀਮ ਡੇਰਾਵਾਦ ਨਹੀਂ ਪਖੰਡਵਾਦ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਬਲਤਕਾਰੀ ਹੈ ਉਸ ਨੂੰ ਬਾਬਾ ਕਹਾਏ ਜਾਣ ਦਾ ਕੋਈ ਅਧਿਕਾਰ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਆਪਣੇ ਰਾਜ ਸਮੇਂ ਕਰਨ ਵਾਲੀਆਂ ਕੁਝ ਅਜਿਹੀਆਂ ਕਾਰਵਾਈਆਂ ਜੋ ਕਿ ਕਿਸੇ ਕਾਰਨ ਨਹੀਂ ਹੋਈਆਂ ਉਸ ਤੇ ਮਾਫੀ ਵੀ ਮੰਗੀ। ਇਸਦੇ ਨਾਲ ਹੀ ਉਹ ਬਾਦਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਰਦੇ ਵੀ ਦਿਖਾਈ ਦਿੱਤੇ।
ਰਾਮ ਰਹੀਮ ਬਾਰੇ ਕੀ ਬੋਲੇ ਰੰਧਾਵਾ ?
ਰਾਮ ਰਹੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਡੇਰਾਵਾਦ ਨਹੀਂ ਪਖੰਡਵਾਦ ਚਲਾ ਰਿਹਾ ਹੈ। ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ। ਸੱਚਾ ਗੁਰੂ ਕਦੇ ਵੀ ਆਪਣੇ ਆਪ ਨੂੰ ਰਬ ਨਹੀਂ ਦੱਸਦਾ। ਉਹ ਕਦੇ ਨਹੀਂ ਕਹਿੰਦਾ ਕਿ ਮੈਂ ਤੁਹਾਡੀਆਂ ਮੁਸ਼ਕਿਲਾਂ ਦੂਰ ਕਰਾਂਗਾ ਜੇ ਕਰ ਕੋਈ ਕਹਿੰਦਾ ਹੈ ਤਾਂ ਉਹ ਸਿਰਫ ਉਨ੍ਹਾਂ ਲਈ ਹੀ ਨਹੀਂ ਬਲਕਿ ਪੂਰੀ ਦੇਸ਼ ਲਈ ਇਕ ਖਤਰਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਕਿਸਦੇ ਬੰਦੇ ਹਨ ਜੋ ਕਿ ਦੇਸ਼ ‘ਚ ਅਸ਼ਾਂਤੀ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਉਹ ਇਹ ਇਕ ਸਾਜਿਸ਼ ਦਾ ਹਿੱਸਾ ਹੈ ਤਾਂ ਕਿ ਉਹ ਵੀ ਫਾਇਦੇ ‘ਚ ਰਹੇ ਤੇ ਸਰਕਾਰ ਵੀ, ਤੇ ਅਜਿਹੀਆਂ ਚੀਜ਼ਾਂ ਦੇਸ਼ ਲਈ ਬਹੁਤ ਖਤਰਨਾਕ ਹਨ
ਆਪਣੀ ਸਰਕਾਰ ਬਾਰੇ ਗੱਲ ਕਰਦਿਆਂ ਕੀ ਬੋਲੇ ਰੰਧਾਵਾ ?
ਆਪਣੀ ਸਰਕਾਰ ਬਾਰੇ ਗੱਲ ਕਰਦਿਆਂ ਸੁੱਖੀ ਰੰਧਾਵਾ ਨੇ ਕਿਹਾ ਕਿ ਇਹ ਸਾਡੇ ਸਮੇਂ ਦੀਆਂ ਕੁਝ ਨਲਾਕੀਆਂ ਹਨ ਜਿਸ ਕਾਰਨ ਇਹ ਸਭ ਹੋ ਰਿਹਾ ਹੈ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਕਾਰਵਾਈ ਕੀਤੀ ਹੁੰਦੀ ਤਾਂ ਇਹ ਸਭ ਕੁਝ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਇਕ ਐਸਆਈਟੀ ਬਣਾਈ ਗਈ ਸੀ ਜਿਸ ਦਾ ਕੰਮ ਇਨ੍ਹਾਂ ਨੂੰ ਇਨਟੈਰੋਗੇਟ ਕਰਨਾ ਸੀ ਪਰ ਖੇਦ ਦੀ ਗੱਲ ਇਹ ਰਹੀ ਕਿ ਜਿਸ ਤਰ੍ਹਾਂ ਉਨ੍ਹਾਂ ਕੰਮ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਕੰਮ ਨਹੀਂ ਹੋਇਆ।
ਅੰਮ੍ਰਿਤਪਾਲ ਬਾਰੇ ਕੀ ਬੋਲੇ ਰੰਧਾਵਾ ?
ਅੰਮ੍ਰਿਤਪਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਉਸ ਦੀਆਂ ਜ਼ਿਆਦਾਤਰ ਗੱਲਾਂ ਦੇ ਹੱਕ ‘ਚ ਨਹੀਂ ਹਾ ਪਰ ਉਸ ਵੱਲੋਂ ਇਹ ਜੋ ਰਾਮ ਰਹੀਮ ਦਾ ਡੇਰਾ ਨਾ ਬਣਨ ਦੇਣ ਦੀ ਗੱਲ ਕਹੀ ਗਈ ਹੈ ਮੈਂ ਉਸ ਗੱਲ ਦੇ ਨਾਲ ਹਾਂ ਪੰਜਾਬ ‘ਚ ਅਜਿਹੇ ਵਿਅਕਤੀ ਦਾ ਡੇਰਾ ਨਹੀਂ ਹੋਣਾ ਚਾਹੀਦਾ ਜੋ ਕਿ ਖੁੱਦ ਨੂੰ ਭਗਵਾਨ ਦੱਸਦਾ ਹੈ ਤੇ ਜਿਸ ‘ਤੇ ਇੰਨੇ ਅਪਰਾਦਿਕ ਕੇਸ ਚੱਲ ਰਹੇ ਹਨ। ਇਹ ਲੋਕਾਂ ਦੀਆਂ ਸਮਸਿਆ ਹੱਲ ਕਰੇਗਾ ਜੋ ਖੁੱਦ ਪੈਰੋਲ ਲੈ ਕੇ ਬਾਹਰ ਆਇਆ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h