Man Takes Uber Cab to Rob Bank: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਕੱਲ ਚੋਰ ਵੀ ਚੋਰੀ ਲਈ ਕੈਬ ਦੀ ਵਰਤੋਂ ਕਰਨ ਲੱਗ ਪਏ। 22 ਸਾਲਾ ਚੋਰ ਨੇ ਬੈਂਕ ਲੁੱਟਣ ਲਈ ਨਾ ਤਾਂ ਬਾਈਕ ਜਾਂ ਕਾਰ ਦੀ ਵਰਤੋਂ ਕੀਤੀ ਅਤੇ ਨਾ ਹੀ ਉਹ ਚੁੱਪਚਾਪ ਉੱਥੋਂ ਨਿਕਲਿਆ। ਉਸ ਨੇ ਕੈਬ ਬੁੱਕ ਕਰਵਾ ਕੇ ਉੱਥੋਂ ਭੱਜਣ ਦੀ ਯੋਜਨਾ ਬਣਾਈ ਅਤੇ ਉਹ ਇਸ ਵਿੱਚ ਕਾਫੀ ਹੱਦ ਤੱਕ ਸਫਲ ਵੀ ਰਿਹਾ। ਇਹ ਪੂਰੀ ਘਟਨਾ ਫਲੋਰੀਡਾ ਦੀ ਹੈ, ਜਿੱਥੇ ਇੱਕ ਲੁਟੇਰੇ ਨੇ ਬੈਂਕ ਲੁੱਟਣ ਲਈ Uber ਕੈਬ ਦੀ ਵਰਤੋਂ ਕੀਤੀ।
ਜੇਵੀਅਰ ਰਾਫੇਲ ਕੈਮਾਚੋ-ਸੇਪੇਡਾ ਨਾਂ ਦੇ 22 ਸਾਲਾ ਚੋਰ ਨੂੰ ਫਲੋਰੀਡਾ ਤੋਂ ਪੁਲਸ ਨੇ ਫੜਿਆ ਹੈ। ਜੇਵੀਅਰ ਨਾਮਕ ਚੋਰ ‘ਤੇ ਦੋਸ਼ ਹੈ ਕਿ ਉਸਨੇ ਡੇਸ ਮੋਇਨੇਸ ਬੈਂਕ ਨੂੰ ਲੁੱਟਣ ਤੋਂ ਬਾਅਦ ਇੱਕ ਕੈਬ ਬੁੱਕ ਕੀਤੀ। ਜਦੋਂ ਡਰਾਈਵਰ ਉਸ ਕੋਲ ਪਹੁੰਚਿਆ ਤਾਂ ਉਸ ਨੇ ਆਪਣੀ ਬੰਦੂਕ ਉਸ ਦੇ ਸਿਰ ‘ਤੇ ਰੱਖ ਕੇ ਕਾਰ ਨੂੰ ਕਬਜ਼ੇ ‘ਚ ਲੈ ਲਿਆ ਅਤੇ ਉਸ ਨੂੰ ਲੈ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਉਹ ਹਾਈਵੇਅ 35 ‘ਤੇ ਵੀ ਕਾਫੀ ਦੂਰ ਜਾ ਚੁੱਕਾ ਸੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਫੜਿਆ ਤਾਂ ਉਹ ਅਮਰੀਕਾ-ਕੈਨੇਡਾ ਸਰਹੱਦ ਤੋਂ ਥੋੜ੍ਹੀ ਦੂਰੀ ‘ਤੇ ਸੀ।
ਡੇਸ ਮੋਇਨੇਸ ਪੁਲਿਸ ਵਿਭਾਗ ਦੇ ਪਾਲ ਪਰੀਜ਼ੇਕ ਦੇ ਅਨੁਸਾਰ, ਚੋਰੀ ਦੀ ਸੂਚਨਾ ਪਹਿਲਾਂ ਬੈਂਕ ਵਲੋਂ ਪੁਲਿਸ ਨੂੰ ਦਿੱਤੀ ਗਈ ਅਤੇ ਫਿਰ ਕੈਬ ਡਰਾਈਵਰ ਵਲੋਂ ਵੀ ਜਲਦੀ ਹੀ ਚੋਰ ਨੂੰ ਪਛਾਣ ਲਿਆ ਗਿਆ। ਸ਼ੱਕੀ ਵਿਅਕਤੀ ਦੀ ਪਛਾਣ ਕਰਨ ਤੋਂ ਬਾਅਦ, ਪੁਲਿਸ ਨੇ ਚੋਰ ਦੀ ਭਾਲ ਸ਼ੁਰੂ ਕੀਤੀ ਅਤੇ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਚੋਰ ਨੂੰ ਉਸੇ ਕੈਬ ‘ਚ ਦੇਖਿਆ। ਜੇਵੀਅਰ ‘ਤੇ ਫਸਟ ਡਿਗਰੀ ਲੁੱਟ ਦਾ ਦੋਸ਼ ਲਗਾਇਆ ਗਿਆ ਹੈ।