ਬੀਤੀ ਰਾਤ ਨਾਭਾ ਪਟਿਆਲਾ ਰੋਡ ਸਥਿਤ ਪਿੰਡ ਘਮਰੌਦਾ ਵਿਖੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ।ਜਦੋਂ ਪਰਾਲੀ ਨਾਲ ਭਰੀ ਟਰਾਲੀ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨਾਭਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਵਹੀਕਲ ਇੱਕ ਸਾਈਡ ਤੇ ਹੀ ਖੜੇ ਰਹਿ ਗਏ। ਹੈਰਾਨੀ ਇਹ ਰਹੀ ਕੀ ਟਰਾਲੀ ਚਾਲਕ ਨੇ ਟਰੈਕਟਰ ਨੂੰ ਮੌਕੇ ਤੇ ਅੱਗ ਦੀਆਂ ਲਪਟਾਂ ਵਿੱਚੋਂ ਕੱਢ ਕੇ ਲੈ ਗਿਆ।
ਟਰਾਲੀ ਬਿਲਕੁਲ ਸੜ ਕੇ ਸੁਆਹ ਹੋ ਗਈ। ਮੌਕੇ ਤੇ ਨਾਭਾ ਅਤੇ ਪਟਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਰੀਬ ਰਾਤ 2 ਵਜੇ ਕਾਬੂ ਪਾਇਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਅੱਗ ਟਰਾਲੀ ਨੂੰ ਕਿਵੇਂ ਲੱਗੀ ਇਹ ਕਿਸੇ ਨੂੰ ਨਹੀਂ ਪਤਾ ਪਰ ਟਰੈਕਟਰ ਚਾਲਕ ਟਰਾਲੀ ਵਿੱਚੋਂ ਟਰੈਕਟਰ ਕੱਢ ਕੇ ਬੜੀ ਸੂਝ ਬੂਝ ਨਾਲ ਲੈ ਗਿਆ ਨਹੀਂ ਤਾਂ ਟਰੈਕਟਰ ਦਾ ਵੀ ਨੁਕਸਾਨ ਹੋ ਜਾਣਾ ਸੀ।
ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਪਰਾਲੀ ਦੇ ਨਾਲ ਨਾਲ ਟਰਾਲੀ ਵੀ ਸੜ ਕੇ ਬਿਲਕੁਲ ਸਵਾਹ ਹੋ ਗਈ। ਪਰ ਗਨੀਮਤ ਇਹ ਰਹੀ ਜਦੋਂ ਟਰਾਲੀ ਨੂੰ ਅੱਗ ਲੱਗੀ ਤਾਂ ਟਰੈਕਟਰ ਚਾਲਕ ਵੱਲੋਂ ਟਰਾਲੀ ਵਿੱਚੋਂ ਅਚਾਨਕ ਟਰੈਕਟਰ ਨੂੰ ਬੜੀ ਸੂਝ ਬੂਝ ਨਾਲ ਕੱਢ ਲਿਆ ਗਿਆ। ਇਸ ਟਰਾਲੀ ਨੂੰ ਅੱਗ ਕਿਵੇਂ ਲੱਗੀ ਇਹ ਕਿਸੇ ਨੂੰ ਨਹੀਂ ਪਤਾ। ਅੱਗ ਲੱਗਣ ਦੇ ਨਾਲ ਨਾਭਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਇੱਕ ਗੱਡੀ ਪਟਿਆਲਾ ਤੋਂ ਮੰਗਾਉਣੀ ਪਈ ਅਤੇ ਕਰੀਬ ਰਾਤ ਨੂੰ 2 ਵਜੇ ਅੱਗ ਤੇ ਕਾਬੂ ਪਾਇਆ ਗਿਆ।
ਇਸ ਮੌਕੇ ਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਦੇਖਦੇ ਦੇਖਦੇ ਪਰਾਲੀ ਦੇ ਗੱਠਾਂ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਟਰੈਕਟਰ ਚਾਲਕ ਵੱਲੋਂ ਟਰਾਲੇ ਦੀ ਹੁੱਕ ਵਿੱਚੋਂ ਟਰੈਕਟਰ ਨੂੰ ਕੱਢ ਕੇ ਉਥੋਂ ਲੈ ਗਿਆ ਅਤੇ ਵੱਡਾ ਨੁਕਸਾਨ ਹੁਣ ਉਹ ਬਚ ਗਿਆ।
ਇਸ ਮੌਕੇ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਅੱਗ ਤੇ ਕਾਬੂ ਪਾ ਰਹੇ ਹਾਂ ਅਤੇ ਅੱਗ ਬਹੁਤ ਜਿਆਦਾ ਹੈ ਪਰ ਅਸੀਂ ਛੇਤੀ ਹੀ ਅੱਗ ਤੇ ਕਾਬੂ ਪਾ ਲਵਾਂਗੇ।