ਇਨ੍ਹੀਂ ਦਿਨੀਂ ਆਮ ਲੋਕਾਂ ਦਾ ਸੜਕ ‘ਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਸੜਕਾਂ ‘ਤੇ ਆਵਾਰਾ ਕੁੱਤਿਆਂ ਦੇ ਹਮਲੇ ਤੇਜ਼ ਹੋ ਗਏ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਪਾਲਤੂ ਕੁੱਤਿਆਂ ਦੇ ਹਮਲਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਆਵਾਰਾ ਕੁੱਤਿਆਂ ਦੇ ਹਮਲੇ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਅਜਿਹੇ ਕੁੱਤਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ।
ਇਹ ਵੀ ਪੜ੍ਹੋ- ਬੈਂਕ ਦੀ ਗਲਤੀ ਨੇ ਮਾਲਾਮਾਲ ਕੀਤੀ ਇਹ ਕੁੜੀ, ਸਾਲ ‘ਚ ਖਰਚ ਦਿੱਤੇ 18 ਕਰੋੜ! ਜਾਣੋ ਕੀ ਹੈ ਸਾਰਾ ਮਾਮਲਾ…
ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇਕ ਆਵਾਰਾ ਕੁੱਤਾ ਛੋਟੇ ਬੱਚੇ ‘ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਆਪਣੀ ਸਾਈਕਲ ਚਲਾ ਰਿਹਾ ਹੈ। ਉਸੇ ਸਮੇਂ ਦੂਜੀ ਗਲੀ ਤੋਂ ਇਕ ਆਵਾਰਾ ਕੁੱਤਾ ਅੱਗੇ ਆਉਂਦਾ ਹੈ ਅਤੇ ਬੱਚੇ ‘ਤੇ ਹਮਲਾ ਕਰ ਦਿੰਦਾ ਹੈ।
ਬੱਚੇ ‘ਤੇ ਜਾਨਲੇਵਾ ਹਮਲਾ
ਫਿਲਹਾਲ ਵੀਡੀਓ ਕੇਰਲ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਸ਼ੇਅਰ ਕਰਕੇ ਕਈ ਯੂਜ਼ਰ ਆਵਾਰਾ ਕੁੱਤਿਆਂ ‘ਤੇ ਲਗਾਮ ਲਗਾਉਣ ਲਈ ਕਾਰਵਾਈ ਦੀ ਮੰਗ ਕਰ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਇਕ ਆਵਾਰਾ ਕੁੱਤਾ ਸਾਈਕਲ ‘ਤੇ ਸਵਾਰ ਬੱਚੇ ‘ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
ਹਮਲੇ ਤੋਂ ਬਾਅਦ ਕੁੱਤਾ ਭੱਜਿਆ
ਇਸ ਦੌਰਾਨ ਬੱਚਾ ਚੀਕਦਾ ਅਤੇ ਮਦਦ ਦੀਆਂ ਆਵਾਜ਼ਾਂ ਲਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਕ ਔਰਤ ਆਪਣੇ ਬੇਟੇ ਨੂੰ ਕੁੱਤੇ ਦੇ ਡਰੋਂ ਸੜਕ ‘ਤੇ ਖੇਡਦੀ ਹੋਈ ਤੇਜ਼ ਰਫਤਾਰ ਨਾਲ ਅੰਦਰ ਜਾਂਦੀ ਦਿਖਾਈ ਦੇ ਰਹੀ ਹੈ। ਅੰਤ ਵਿੱਚ ਬੱਚਾ ਅਵਾਰਾ ਕੁੱਤੇ ਤੋਂ ਆਪਣੇ ਆਪ ਨੂੰ ਬਚਾਉਣ ਦੀ ਹਿੰਮਤ ਕਰਦਾ ਹੈ ਅਤੇ ਘਰ ਦੇ ਅੰਦਰ ਆ ਜਾਂਦਾ ਹੈ। ਇਸ ਤੋਂ ਬਾਅਦ ਆਵਾਰਾ ਕੁੱਤਾ ਉਥੋਂ ਤੇਜ਼ੀ ਨਾਲ ਭੱਜ ਜਾਂਦਾ ਹੈ।
ਇਹ ਵੀ ਪੜ੍ਹੋ- ਸੁਪਰਬੱਗ ਨੇ ਪੂਰੀ ਦੁਨੀਆ ‘ਚ ਮਚਾਈ ਤਬਾਹੀ, ਇਕ ਸਾਲ ‘ਚ 10 ਮਿਲੀਅਨ ਜਾਨਾਂ ਜਾਣ ਦਾ ਖ਼ਦਸਾ !
ਕੁੱਤਿਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ
ਫਿਲਹਾਲ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਯੂਜ਼ਰਸ ਅਵਾਰਾ ਕੁੱਤਿਆਂ ਦੇ ਹਮਲੇ ਅਤੇ ਉਨ੍ਹਾਂ ਤੋਂ ਹੋਣ ਵਾਲੇ ਰੇਬੀਜ਼ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਮਾਰਨ ਦੀ ਗੱਲ ਕਰ ਰਹੇ ਹਨ।