ਮੋਗਾ ਦੇ ਪਿੰਡ ਢੁੱਡੀਕੇ ਵਿਖੇ ਮ੍ਰਿਤਕ ਦੇਹ ਦਾ ਸਸਕਾਰ ਕਰਨ ਮੌਕੇ ਭੱਠੀ ਵਿਚ ਗੈਸ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਬਲਾਸਟ ਹੋ ਗਿਆ । ਜਿਸ ਨਾਲ 15 ਤੋਂ 20 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਗਿਆ ।
ਇਸ ਮੌਕੇ ਜਾਨਕਰੀ ਦੱਸਿਆ ਸਿਵਲ ਹਸਪਤਾਲ ਵਿੱਚ ਦਾਖ਼ਿਲ ਜ਼ਖ਼ਮੀਆਂ ਨੇ ਦੱਸਿਆ ਕਿ ਪਿੰਡ ਢੁੱਡੀਕੇ ਵਿੱਚ ਸਿਵਿਆਂ ਵਿੱਚ ਸੰਸਕਾਰ ਕਰਨ ਮੌਕੇ ਸਿਲੰਡਰ ਨੂੰ ਅੱਗ ਪੈ ਗਈ ਅਤੇ ਬਲਾਸਟ ਹੋਣ ਕਰਨ ਉਹ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਅਤੇ ਕਈ ਜਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।4 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਮੋਗਾ ਦੇ ਸਿਵਲ ਹਸਪਤਾਲ ਅਤੇ 6 ਤੋਂ 7 ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਮੋਗਾ ਦੇ ਇੱਕ ਨਿੱਜੀ ਹਸਪਤਾਲ ਚ ।
ਤੁਹਾਨੂੰ ਦੱਸ ਦਈਏ ਕਿ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਲਈ ਪਹੁੰਚੇ ਸਨ ਲੋਕ , ਅੰਤਿਮ ਸੰਸਕਾਰ ਕਰਦਿਆਂ ਦੌਰਾਨ ਫਟਿਆ ਸਿਲੰਡਰ ।
ਜ਼ਖ਼ਮੀਆਂ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਦੌਰਾਨ ਜਦ ਗੈਸ ਸਿਲੰਡਰ ਰਾਹੀਂ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ ਜਾ ਰਹੀ ਸੀ ਉਸ ਵਕਤ ਅਚਾਨਕ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਬਹੁਤ ਵੱਡਾ ਧਮਾਕਾ ਹੋਇਆ ਅਤੇ ਧਮਾਕੇ ਕਾਰਨ ਉੱਥੇ ਮੌਜੂਦ ਕਈ ਦਰਜਨਾਂ ਲੋਕ ਜ਼ਖ਼ਮੀ ਹੋ ਗਏ ।
ਉੱਥੇ ਹੀ ਨਿੱਜੀ ਹਸਪਤਾਲ ਦੇ ਡਾਕਟਰ ਅਭਿਨਵ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ 7 ਜ਼ਖਮੀ ਪਹੁੰਚੇ ਸਨ ਜਿਨ੍ਹਾਂ ਵਿਚੋਂ ਛੇ ਗੰਭੀਰ ਜ਼ਖਮੀ ਸੀ ਅਤੇ ਇਕ ਨੂੰ ਫਸਟਏਡ ਦੇ ਕੇ ਵਾਪਸ ਭੇਜ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੇ ਦੱਸਣ ਮੁਤਾਬਕ ਕੁਝ ਲੋਕ ਲੁਧਿਆਣਾ ਚਲੇ ਗਏ ਅਤੇ ਕਰੀਬ ਚਾਰ ਤੋਂ ਪੰਜ ਜ਼ਖਮੀ ਹੋਰ ਇੱਥੇ ਆ ਰਹੇ ਹਨ ।