ਫਿਰੋਜਪੁਰ ਜਿਲ੍ਹੇ ਦੇ ਪਿੰਡ ਹਸਤੀ ਵਾਲਾ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
ਜਾਣਕਾਰੀ ਅਨੁਸਾਰ ਪਹਿਲਾਂ ਬੱਸ ਸੇਮ ਨਾਲੇ ਦੇ ਪੁੱਲ ‘ਤੇ ਲੱਗੀ ਗਰਿੱਲ ਨਾਲ ਟਕਰਾ ਗਈ ਅਤੇ ਟਕਰਾਉਣ ਤੋਂ ਬਾਅਦ ਬੱਸ ਸੇਮ ਨਾਲੇ ਵਿੱਚ ਜਾ ਕੇ ਡਿੱਗ ਗਈ। ਦੱਸ ਦੇਈਏ ਕਿ ਹਾਦਸੇ ਦੇ ਦੌਰਾਨ ਬੱਚਿਆਂ ਨੂੰ ਮਾਮੂਲੀ ਜਿਹੀਆ ਰਗੜਾ ਹੀ ਲੱਗੀਆਂ ਹਨ।
ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਡਰਾਈਵਰ ਸਮੇਤ ਸਾਰੇ ਸਕੂਲ ਦੇ ਬੱਚੇ ਬਿਲਕੁਲ ਸੁਰੱਖਿਅਤ ਹਨ ਹਾਦਸਾ ਹੋਣ ਦੇ ਕਾਰਨਾ ਦਾ ਅਜੇ ਕੋਈ ਪਤਾ ਨਹੀ ਚੱਲ ਸਕਿਆ ਹੈ। ਬੱਸ ਵਿੱਚ ਕੁੱਲ 20 ਤੋਂ 25 ਬੱਚੇ ਸਵਾਰ ਦੱਸੇ ਜਾ ਰਹੇ ਹਨ।