ਖੰਨਾ ਚ ਸ਼ਿਵ ਸੈਨਾ ਆਗੂਆਂ ਨੇ ਗਊਆਂ ਤੇ ਬਲਦਾਂ ਨਾਲ ਭਰਿਆ ਟਰੱਕ ਫੜ ਕੇ ਇਸਨੂੰ ਲਿਜਾ ਰਹੇ ਵਿਅਕਤੀਆਂ ਨੂੰ ਪੁਲਿਸ ਹਵਾਲੇ ਕੀਤਾ ਹੈ। ਟਰੱਕ ’ਚ ਗਊਆਂ ਤੇ ਬਲਦਾਂ ਨੂੰ ਪੁਰੀ ਤਰ੍ਹਾਂ ਨਾਲ ਤਿਰਪਾਲ ਪਾ ਕੇ ਬੰਦ ਕੀਤਾ ਹੋਇਆ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ।
ਐੱਸ ਐੱਸ ਪੀ ਖੰਨਾ ਰਵੀ ਕੁਮਾਰ ਨੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਨੂੰ ਥਾਣਾ ਸਿਟੀ 2 ਬਾਹਰ ਤਾਇਨਾਤ ਕੀਤੀ। ਉਹਨਾਂ ਕਿਹਾ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਸ਼ਿਵ ਸੈਨਾ ਆਗੂ ਅਵਤਾਰ ਮੌਰੀਆ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਾਜਸਥਾਨ ਨੰਬਰ ਦੇ 3 ਟਰੱਕਾਂ ਚ ਗਊਆਂ ਲਿਜਾਈਆਂ ਜਾ ਰਹੀਆਂ ਹਨ।
ਜਿਸ ਵਿੱਚ 15 ਦੇ ਕਰੀਬ ਗਊਆਂ ਤੇ ਬਲਦ ਸਨ। ਹਾਲਾਂਕਿ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਡਰਾਈਵਰ ਦੀ ਕੀਤੀ ਕੁੱਟਮਾਰ ਵੀ ਕੀਤੀ ਗਯੀ ਗਈ।
ਖੰਨਾ ਦੇ ਐੱਸ ਐੱਸ ਪੀ ਰਵੀ ਕੁਮਾਰ ਨੇ ਕਿਹਾ ਕਿ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਿਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।