ਇਰਾਕ ਦੇ ਦੱਖਣੀ ਬਸਰਾ ਸੂਬੇ ‘ਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ‘ਚ ਇਕ ਪ੍ਰਾਇਮਰੀ ਸਕੂਲ ਦੇ 6 ਬੱਚਿਆਂ ਦੀ ਮੌਤ ਹੋ ਗਈ ਅਤੇ ਕਰੀਬ 10 ਹੋਰ ਜ਼ਖਮੀ ਹੋ ਗਏ।ਇਰਾਕੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ।ਆਈਐਨਏ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਵੇਲੇ ਵਾਪਰਿਆ, ਜਦੋਂ ਸੂਬਾਈ ਰਾਜਧਾਨੀ ਬਸਰਾ ਤੋਂ ਕਰੀਬ 15 ਕਿਮੀ ਉਤਰ ‘ਚ ਅਲ-ਹਰਥਾ ‘ਚ ਆਪਣੇ ਸਕੂਲ ਦੇ ਬਾਹਰ ਸੜਕ ‘ਤੇ ਖੜ੍ਹੇ ਬੱਚਿਆਂ ‘ਤੇ ਇਕ ਟਰੱਕ ਚੜ੍ਹ ਗਿਆ।
ਆਈ.ਐਨ.ਏ ਨੇ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਬ੍ਰੇਕ ਫੇਲ ਹੋਣ ਕਾਰਨ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।ਇਰਾਕੀ ਸੁਰੱਖਿਅਤ ਬਲਾਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਸੂਬੇ ਦੇ ਅਧਿਕਾਰੀਆਂ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ।ਮਨੁੱਖੀ ਅਧਿਕਾਰਾਂ ਲਈ ਇਰਾਕੀ ਹਾਈ ਕਮਿਸ਼ਨ ਦੇ ਅਨੁਸਾਰ, 2023 ‘ਚ 7,000 ਤੋਂ ਵੱਧ ਟ੍ਰੈਫਿਕ ਹਾਦਸੇ ਹੋਏ ਹਨ।