Abohar News : ਅਬੋਹਰ ਦੇ ਪਿੰਡ ਸੀਡ ਪੱਕਾ ਦੇ ਨਿਵਾਸੀ ਰਾਜਵਿੰਦਰ ਸਿੰਘ ਦੇ ਦੋਵੇਂ ਗੁਰਦੇ ਫੇਲ੍ਹ ਹੋਣ ਕਾਰਨ ਡਾਕਟਰਾਂ ਨੇ ਕਿਡਨੀ ਟਰਾਂਸਪਲਾਂਟ ਲਈ ਕਿਹਾ ਪਰ ਗਰੀਬੀ ਕਾਰਨ ਕਿਡਨੀ ਦਾ ਇੰਤਜ਼ਾਮ ਨਹੀਂ ਹੋ ਸਕਿਆ, ਇਸ ਲਈ ਆਖਰਕਾਰ ਪਤਨੀ ਨੇ ਆਪਣਾ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ। ਪਰ ਟਰਾਂਸਪਲਾਂਟ ਲਈ ਪੈਸਾ ਨਾ ਹੋਣ ਕਰਕੇ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਤਨੀ ਕੁਲਵੰਤ ਕੌਰ ਪੈਸੇ ਲਈ ਲੋਕਾਂ ਤੋਂ ਮਦਦ ਮੰਗ ਰਹੀ ਹੈ।
ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਨਿਵਾਸੀ ਰਾਜਵਿੰਦਰ ਸਿੰਘ (40 ਸਾਲਾ) ਬਿਜਲੀ ਬੋਰਡ ਵਿਚ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਸੀ । ਪਰ ਕਰੀਬ ਚਾਰ ਸਾਲ ਪਹਿਲਾ ਉਸਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋਈ ਤੇ ਡਾਕਟਰਾਂ ਨੇ ਉਸਦੇ ਗੁਰਦਿਆਂ ਵਿਚ ਖਰਾਬੀ ਹੋਣਾ ਦੱਸਿਆ ਤੇ ਅੱਜ ਹਾਲਾਤ ਇਹ ਹਨ ਕਿ ਦੋਹਵੇਂ ਕਿਡਨੀਆਂ ਖ਼ਰਾਬ ਹੋ ਗਈਆਂ ਹਨ । ਜ਼ਿੰਦਗੀ ਜਿਉਣੀ ਹੈ ਤਾਂ ਗੁਰਦੇ ਬਦਲਣੇ ਬੇਹੱਦ ਜਰੂਰੀ ਹਨ ।
ਕੁਲਵੰਤ ਕੌਰ ਨੂੰ ਲੱਗਿਆ ਕਿ ਗਰੀਬੀ ਕਰਕੇ ਗੁਰਦਾ ਲੈਣਾ, ਬਦਲਣਾ ਵਸ ’ਚ ਨਹੀਂ ਹੈ ਤਾਂ ਉਸਨੇ ਅਪਣਾ ਹੀ ਗੁਰਦਾ ਦੇਣ ਦਾ ਫੈਂਸਲਾ ਕਰ ਲਿਆ ਪਰ ਗੁਰਦੇ ਨੂੰ ਬਦਲਣ ਲਈ ਕਰੀਬ 12 ਲੱਖ ਤੋਂ ਵੱਧ ਦਾ ਖਰਚਾ ਡਾਕਟਰਾਂ ਵਲੋ ਦੱਸਿਆ ਗਿਆ ਹੈ ਤੇ ਉਸਨੂੰ ਲੈਕੇ ਉਹ ਬੇਹੱਦ ਚਿੰਤਾ ਅਤੇ ਪਰੇਸ਼ਾਨੀ ਵਿਚ ਹੈ । ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸਦੀ ਪੜ੍ਹਾਈ ਚਲ ਰਹੀ ਹੈ। ਹੁਣ ਉਸਨੇ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਪਤੀ ਦੀ ਜ਼ਿੰਦਗੀ ਬਚਾਈ ਜਾ ਸਕੇ । ਕੁਲਵੰਤ ਕੌਰ ਦਾ ਪਤੀ ਰਾਜਵਿੰਦਰ ਸਿੰਘ ਆਪਣੀ ਪਤਨੀ ਦੇ ਇਸ ਫੈਸਲੇ ’ਤੇ ਪਤਨੀ ਦਾ ਧੰਨਵਾਦ ਕਰਦਾ ਹੈ ਇਥੇ ਹੀ ਲੋਕਾਂ ਤੋਂ ਮਦਦ ਦੀ ਉਮੀਦ ਲਾਈ ਬੈਠਾ ਹੈ।