Muslim brothers performed Nawaz in Sri Harmandir Sahib: ਜਿੱਥੇ ਪੂਰੇ ਵਿਸ਼ਵ ‘ਚ ਇਸ ਸਮੇਂ ਜਾਤੀ-ਪਾਤ ਤੇ ਨਸ਼ਲ-ਭੇਦ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਉਥੇ ਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ (Diwali) ਤੇ ਬੰਦੀ ਛੋੜ ਦਿਵਸ (Bandi Chhor Divas) ‘ਤੇ ਇਕ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਜਿਸ ਨੇ ਪੰਜਾਬ ਦੇ ਅਮਨ ਸ਼ਾਂਤੀ ਵਾਲੇ ਸੂਬੇ ਤੇ ਧਰਮਨਿਰਪਖਤਾ ਨੂੰ ਇਕ ਵਾਰ ਫਿਰ ਦਰਸ਼ਾਇਆ ਹੈ।
ਦੱਸ ਦੇਈਏ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਿੰਦੂ-ਸਿੱਖ ਭਾਈਚਾਰੇ (Sikh Muslim brotherhood) ਇਕ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਹੈ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਦੱਸ ਦੇਈਏ ਕਿ ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਮੁਸਲਮਾਨ ਵੀਰਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਦੇ ਬਾਹਰ ਨਮਾਜ਼ ਅਦਾ ਕੀਤੀ। ਇਨ੍ਹਾਂ ਵੀਰਾਂ ਵੱਲੋਂ ਵਾਹਿਗੁਰੂ ਦੇ ਦਰ ‘ਤੇ ਅਲਾਹ ਨੂੰ ਯਾਦ ਕਰ ਨਵਾਜ ਅਦਾ ਕੀਤੀ ਗਈ। ਪਹਿਲੀ ਵਾਰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਜਿਥੇ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਮੁਸਲਿਮ ਭਾਈਆਂ ਨੇ ਨਮਾਜ਼ ਅਦਾ ਕੀਤੀ ਹੈ। ਜਿਸ ਨਾਲ ਸਿੱਖ ਮੁਸਲਿਮ ਭਾਈਚਾਰਕ ਸਾਂਝ ਇਕ ਵਾਰ ਫਿਰ ਦੇਖਣ ਨੂੰ ਮਿਲੀ।