Increased Prices of Tomatoes: ਬੇਮੌਸਮੀ ਬਰਸਾਤ ਕਰਕੇ ਸਬਜ਼ੀਆਂ ਦੀਆਂ ਫਸਲਾਂ ਬਰਬਾਦ ਹੋਣ ਕਾਰਨ ਟਮਾਟਰ ਦਾ ਕੀਮਤਾਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ 10 ਤੋਂ 15 ਰੁਪਏ ਪ੍ਰਤੀ ਕਿਲੋ ਕੀਮਤ ਵਿੱਚ ਮਿਲਨ ਵਾਲਾ ਟਮਾਟਰ ਹੁਣ 100 ਤੋਂ 120 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਟਮਾਟਰਾਂ ਦੇ ਭਾਅ ਵਿੱਚ ਹੋਏ ਇਕੋ ਦਮ ਵਾਧੇ ਦੇ ਖਿਲਾਫ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਬਠਿੰਡਾ ਦੇ ਪਰਸਰਾਮ ਨਗਰ ਚੌਕ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਵਿਜੇ ਕੁਮਾਰ ਐਮਸੀ ਵੱਲੋਂ ਆਪਣੇ ਗਲ ਅਤੇ ਸਿਰ ‘ਤੇ ਟਮਾਟਰਾਂ ਦੇ ਬਣਾਏ ਹੋਏ ਗਹਿਣੇ ਸਜਾ ਕੇ ਰੱਥ ਦੀ ਸਵਾਰੀ ਕੀਤੀ। ਰੱਥ ਦੀ ਸਵਾਰੀ ਸਮੇਂ ਲੋਕਾਂ ਵੱਲੋਂ ਵਿਜੇ ਕੁਮਾਰ ਐਮਸੀ ਨੂੰ ਟਮਾਟਰਾਂ ਦੇ ਭਰੇ ਟੋਕਰੇ ਗਿਫਟ ਕੀਤੇ। ਟਮਾਟਰਾਂ ਦੀ ਲੁੱਟ ਤੋਂ ਬਚਣ ਲਈ ਸਾਬਕਾ ਕੌਂਸਲਰ ਵੱਲੋਂ ਹਥਿਆਰ ਵੀ ਰੱਖੇ ਗਏ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਟਮਾਟਰਾਂ ਦੀ ਕੀਮਤ ਵਿੱਚ ਕੀਤੇ ਗਏ ਇਜ਼ਾਫ਼ੇ ਤੋਂ ਬਾਅਦ ਇਹ ਆਮ ਘਰਾਂ ਦੀਆਂ ਰਸੋਈਆਂ ਵਿਚੋਂ ਗਾਇਬ ਹੋ ਗਿਆ ਹੈ, ਪਰ ਸਰਕਾਰ ਟਮਾਟਰ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਆਮ ਘਰਾਂ ਦਾ ਬਜਟ ਵਿਗੜ ਗਿਆ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਟਮਾਟਰਾਂ ਦੀਆਂ ਕੀਮਤਾਂ ਵਿਚ ਇੱਕ ਹਜ਼ਾਰ ਗੁਣਾ ਵਾਧੇ ਤੋਂ ਬਾਅਦ ਇਸ ਦੀ ਸੋਨੇ ਵਾਂਗ ਸੁਰੱਖਿਆ ਕਰਨੀ ਪੈ ਰਹੀ ਹੈ, ਤਾਂ ਕਿ ਕੋਈ ਵਿਅਕਤੀ ਇਸ ਨੂੰ ਲੁੱਟ ਕੇ ਨਾ ਲੈ ਜਾਵੇ। ਉਸ ਵੱਲੋਂ ਵੀ ਟਮਾਟਰਾਂ ਦੀ ਸੁਰੱਖਿਆ ਲਈ ਹਥਿਆਰ ਰੱਖੇ ਗਏ ਹਨ ਅਤੇ ਜਲਦੀ ਹੀ ਇਹਨਾਂ ਟਮਾਟਰਾਂ ਨੂੰ ਬੈਂਕ ਵਿਚ ਜਮ੍ਹਾਂ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੰਮ ਆ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਟਮਾਟਰ ਦੀਆਂ ਕੀਮਤਾਂ ਨੂੰ ਕੰਟਰੋਲ ਕਰੇ ਤਾਂ ਜੋ ਗਰੀਬ ਲੋਕਾਂ ਦੀ ਰਸੋਈ ਦਾ ਬਜਟ ਖਰਾਬ ਨਾ ਹੋਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h