ਯੂਪੀ ਦੇ ਮੈਨਪੁਰੀ ਵਿੱਚ ਇੱਕ ਗਰਭਵਤੀ ਲੜਕੀ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਹਿਲਾਂ ਉਸ ਨੂੰ ਜ਼ਿਲ੍ਹਾ ਹਸਪਤਾਲ, ਫਿਰ ਸੈਫ਼ਈ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ਵਿੱਚ ਪਿੰਡ ਦੀ ਪੰਚਾਇਤ ਵੀ ਬੈਠੀ ਸੀ। ਘਟਨਾ ਵਾਲੇ ਦਿਨ ਦੋਸ਼ੀ ਦੀ ਮਾਂ ਲੜਕੀ ਨੂੰ ਵਿਆਹ ਦੇ ਬਹਾਨੇ ਆਪਣੇ ਨਾਲ ਲੈ ਗਈ ਸੀ।
ਘਟਨਾ ਥਾਣਾ ਕੁਰਾਵਾਲੀ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ 6 ਅਕਤੂਬਰ ਨੂੰ ਦੋਸ਼ੀ ਦੀ ਮਾਂ ਪਿੰਡ ‘ਚ ਰਹਿਣ ਵਾਲੀ ਪੀੜਤ ਲੜਕੀ ਦੇ ਘਰ ਪਹੁੰਚੀ ਅਤੇ ਲੜਕੀ ਨੂੰ ਆਪਣੇ ਦੋਸ਼ੀ ਲੜਕੇ ਨਾਲ ਵਿਆਹ ਕਰਵਾਉਣ ਦੇ ਬਹਾਨੇ ਆਪਣੇ ਨਾਲ ਘਰ ਲੈ ਗਈ। ਉਸੇ ਰਾਤ ਦੋਸ਼ੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ। ਪੁਲਸ ਨੇ ਮਾਮਲੇ ‘ਚ ਮੁੱਖ ਦੋਸ਼ੀ ਅਭਿਸ਼ੇਕ ਸਮੇਤ 3 ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੇਟ ‘ਚ ਦਰਦ ਹੋਇਆ ਤਾਂ ਮਾਂ ਡਾਕਟਰ ਕੋਲ ਲੈ ਕੇ ਗਈ
ਪੀੜਤਾ ਦੀ ਮਾਂ ਦਾ ਦੋਸ਼ ਹੈ ਕਿ ਗੁਆਂਢ ‘ਚ ਰਹਿਣ ਵਾਲੇ ਦੋਸ਼ੀ ਅਭਿਸ਼ੇਕ ਨੇ ਤਿੰਨ ਮਹੀਨੇ ਪਹਿਲਾਂ ਬੇਟੀ ਨਾਲ ਬਲਾਤਕਾਰ ਕੀਤਾ ਸੀ। ਘਟਨਾ ਦੇ ਸਮੇਂ ਲੜਕੀ ਘਰ ‘ਚ ਇਕੱਲੀ ਸੀ, ਜਦੋਂ ਦੋਸ਼ੀ ਨੇ ਅੰਦਰ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਡਰ ਕਾਰਨ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਵੀ ਘਟਨਾ ਦੀ ਸੂਚਨਾ ਨਹੀਂ ਦਿੱਤੀ। ਪਰ ਇੱਕ ਦਿਨ ਜਦੋਂ ਧੀ ਦੇ ਪੇਟ ਵਿੱਚ ਦਰਦ ਹੋਇਆ ਤਾਂ ਮਾਂ ਉਸ ਨੂੰ ਡਾਕਟਰ ਕੋਲ ਲੈ ਗਈ। ਉੱਥੇ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ।
ਇਹ ਵੀ ਪੜ੍ਹੋ : ਹੁਣ ਲੁਟੇਰਿਆਂ ਦੇ ਨਿਸ਼ਾਨੇ ‘ਤੇ ਕਬਰਾਂ, ਕੱਢ ਰਹੇ ਖੋਪੜੀਆਂ ਤੇ ਹੱਡੀਆਂ, ਫੇਸਬੁੱਕ ‘ਤੇ ਹੋ ਰਹੀ ਸ਼ਰੇਆਮ ਬਿਕਰੀ
ਬਾਅਦ ‘ਚ ਮਾਂ ਨੇ ਬੇਟੀ ਦੀ ਕਾਊਂਸਲਿੰਗ ਕੀਤੀ ਤਾਂ ਉਸ ਨੇ ਸਾਰੀ ਗੱਲ ਦੱਸੀ। ਜਦੋਂ ਲੜਕੀ ਦੀ ਮਾਂ ਨੇ ਕਾਰਵਾਈ ਕਰਨ ਦੀ ਗੱਲ ਕੀਤੀ ਤਾਂ ਪਿੰਡ ਦੇ ਕੁਝ ਲੋਕ ਅੱਗੇ ਆਏ ਅਤੇ ਪੰਚਾਇਤ ਕਰਾਈ। ਪੰਚਾਇਤ ‘ਚ ਦੋਸ਼ੀ ਦੇ ਪਰਿਵਾਰਕ ਮੈਂਬਰ ਲੜਕੀ ਨੂੰ ਆਪਣੇ ਘਰ ਦੀ ਨੂੰਹ ਬਣਾਉਣ ਲਈ ਰਾਜ਼ੀ ਹੋ ਗਏ ਸਨ। ਦੋਸ਼ੀ ਦੀ ਮਾਂ 6 ਅਕਤੂਬਰ ਨੂੰ ਲੜਕੀ ਨੂੰ ਆਪਣੇ ਨਾਲ ਲੈ ਗਈ ਅਤੇ ਉਸੇ ਰਾਤ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਲੜਕੀ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ।
ਪੀੜਤ ਲੜਕੀ ਨੂੰ ਤੁਰੰਤ ਮੈਨਪੁਰੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੈਫਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲੀਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਧਾਰਾ 307, 376 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਬਰਗਰ ਖਾ ਰਹੇ ਮੁੰਡੇ ‘ਤੇ ਪੁਲਿਸਵਾਲੇ ਨੇ ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ