ਮਾਮਲਾ ਬਟਾਲਾ ਤੋਂ ਸਾਮਣੇ ਆਇਆ ਜਿੱਥੇ ਇਕ ਗੁਰਸਿੱਖ ਅਮ੍ਰਿਤਧਾਰੀ ਗੁਰਦੇਵ ਸਿੰਘ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਬਾਹਰ ਰੇਹੜੀ ਉਪਰ ਬੈਠ ਕੇ ਮੱਛੀ ਖਾ ਰਿਹਾ ਸੀ ਅਤੇ ਕਿਸੇ ਹੋਰ ਵਲੋਂ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਗੁਰਦੇਵ ਸਿੰਘ ਜੋ ਕਿ ਬਟਾਲਾ ਦੇ ਸਿੰਬਲ ਚੌਕ ਵਿੱਚ ਹਲਵਾਈ ਦੀ ਦੁਕਾਨ ਕਰਦਾ ਹੈ ਕੈਮਰੇ ਅੱਗੇ ਆਕੇ ਮਾਫ਼ੀ ਮੰਗਦਾ ਕਹਿ ਰਿਹਾ ਹੈ ਕਿ ਮੇਰੇ ਕੋਲੋ ਗਲਤੀ ਹੋ ਗਈ ਬੁਹਤ ਸਮੇ ਤੋ ਅੰਮ੍ਰਿਤ ਛਕਿਆ ਹੋਇਆ ਸੀ ਜੋ ਮੀਨੂੰ ਸ਼੍ਰੀ ਸਾਹਿਬ ਵੀ ਹੁਣ ਉਤਾਰਨੇ ਪਏ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਵੱਡੀ ਗਲਤੀ ਕਰਾਂਗਾ ਸਿਰਫ 2 ਦਿਨ ਹੀ ਹੋਏ ਸੀ ਮੱਛੀ ਖਾਂਦੇ ਉਹ ਵੀ ਡਾਕਟਰ ਨੇ ਦੱਸਿਆ ਸੀ ਕਿਉਂਕਿ ਸਿਹਤ ਠੀਕ ਨਹੀਂ ਸੀ ਰਹਿੰਦੀ ਹੁਣ ਫਿਰ ਸ਼੍ਰੀ ਦਰਬਾਰ ਸਾਹਿਬ ਜਾਕੇ ਮਾਫ਼ੀ ਮੰਗ ਕੇ ਦੁਬਾਰਾ ਅੰਮ੍ਰਿਤ ਛਕਿਆ ਜਾਵੇਗਾ |