ਇੱਕ ਪਿੰਡ ਦੇ ਰਹਿਣ ਵਾਲੇ 165 ਲੋਕਾਂ ਦੀ ਕਿਸਮਤ ਰਾਤੋ ਰਾਤ ਚਮਕੀ। ਉਨ੍ਹਾਂ ਨੇ ਸਮੂਹਿਕ ਤੌਰ ‘ਤੇ ਲਾਟਰੀ ਵਿੱਚ 1200 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਿੱਤੀ। ਇਸ ਤਰ੍ਹਾਂ ਹਰ ਵਿਅਕਤੀ ਦੇ ਖਾਤੇ ‘ਚ ਕਰੀਬ 7 ਕਰੋੜ 50 ਲੱਖ ਰੁਪਏ ਆਏ। ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਬੈਲਜੀਅਮ ਦੇ ਐਂਟਵਰਪ ਸੂਬੇ ‘ਚ ਸਥਿਤ ਇਸ ਓਲਮੇਨ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ।
ਓਲਮੇਨ ਪਿੰਡ ਦੇ 165 ਲੋਕਾਂ ਨੇ ਮਿਲ ਕੇ ਯੂਰੋਮਿਲੀਅਨ ਲਾਟਰੀ ਦੀਆਂ ਟਿਕਟਾਂ ਖਰੀਦੀਆਂ। ਇਸ ਦੇ ਲਈ ਹਰੇਕ ਵਿਅਕਤੀ ਨੇ 1,308 ਰੁਪਏ ਦਿੱਤੇ ਸਨ। ਮੰਗਲਵਾਰ ਨੂੰ ਲੱਕੀ ਡਰਾਅ ਕੱਢਿਆ ਗਿਆ, ਜਿਸ ਵਿਚ ਉਨ੍ਹਾਂ ਲੋਕਾਂ ਦਾ ਲਾਟਰੀ ਨੰਬਰ ਲਿਆ ਗਿਆ। ਹੁਣ ਉਨ੍ਹਾਂ ਨੂੰ ਇਨਾਮ ਵਜੋਂ 123 ਮਿਲੀਅਨ ਪੌਂਡ ਮਿਲਣਗੇ। ਭਾਰਤੀ ਵਿੱਚ ਇਹ ਰਕਮ 1200 ਕਰੋੜ ਰੁਪਏ ਤੋਂ ਵੱਧ ਹੈ।
ਜੇਕਰ ਇਹ ਰਕਮ 165 ਲੋਕਾਂ ਵਿੱਚ ਵੰਡ ਦਿੱਤੀ ਜਾਵੇ ਤਾਂ ਹਰ ਵਿਅਕਤੀ ਦੇ ਖਾਤੇ ਵਿੱਚ ਕਰੀਬ ਸਾਢੇ ਸੱਤ ਕਰੋੜ ਰੁਪਏ ਆ ਜਾਣਗੇ। ਵੈਸੇ ਵੀ ਲਾਟਰੀ ਖਰੀਦਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਫੈਸਲਾ ਕਰ ਲਿਆ ਸੀ ਕਿ ਇਨਾਮੀ ਰਾਸ਼ੀ ਸਾਰਿਆਂ ਵਿੱਚ ਬਰਾਬਰ ਵੰਡੀ ਜਾਵੇਗੀ। ਕੁਝ ਲਾਟਰੀ ਜੇਤੂਆਂ ਨੇ ਇਸ ਨੂੰ ‘ਬੈਸਟ ਕ੍ਰਿਸਮਸ ਗਿਫਟ’ ਦੱਸਿਆ।
ਨੈਸ਼ਨਲ ਲਾਟਰੀ ਦੇ ਬੁਲਾਰੇ ਜੌਕ ਵਰਮੋਰ ਨੇ ਕਿਹਾ ਕਿ ਗਰੁੱਪ ਵਿੱਚ ਇਸ ਤਰ੍ਹਾਂ ਇਨਾਮ ਜਿੱਤਣਾ ਕੋਈ ਨਵੀਂ ਗੱਲ ਨਹੀਂ। ਹਾਲਾਂਕਿ, 165 ਲੋਕਾਂ ਦਾ ਇਹ ਗਰੁੱਪ ਹੁਣ ਤੱਕ ਦਾ ਸਭ ਤੋਂ ਵੱਡਾ ਲਾਟਰੀ ਜੇਤੂ ਹੈ। ਉਸਨੇ ਅੱਗੇ ਦੱਸਿਆ ਕਿ ਸਾਨੂੰ 5 ਤੋਂ 6 ਵਾਰ ਲਾਟਰੀ ਜਿੱਤਣ ਦੀ ਗੱਲ ਦੁਹਰਾਉਣੀ ਪਈ ਕਿਉਂਕਿ ਲੋਕ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਇੰਨੀ ਵੱਡੀ ਰਕਮ ਜਿੱਤੀ ਹੈ। ਫਿਲਹਾਲ ਜੇਤੂਆਂ ਦੀ ਪਛਾਣ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਬਰਤਾਨੀਆ ਦੇ ਇੱਕ ਵਿਅਕਤੀ ਨੇ ਇਸ ਸਾਲ ਜੁਲਾਈ ਵਿੱਚ 195 ਮਿਲੀਅਨ ਪੌਂਡ (19000 ਕਰੋੜ) ਦਾ ਇਨਾਮ ਜਿੱਤਿਆ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h