ਹਰ ਸਾਲ ਦੀ ਤਰ੍ਹਾਂ ਚਾਰ ਮਾਰਚ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੇ ਸੰਬੰਧ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚਦੀਆਂ ਹਨ ਪਰ ਇੱਕ ਰਾਤ ਪਹਿਲਾਂ ਤਿੰਨ ਮਾਰਚ ਵਾਲੇ ਰਾਤ ਕਰੀਬ 8 ਵਜੇ ਅਰਸ਼ਦੀਪ ਸਿੰਘ ਜੋ ਕਿ ਪਿੰਡ ਦਾਲਮ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਉਹ ਆਪਣੇ ਭੈਣ ਦੇ ਕੋਲ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਤੋਂ ਪੰਜ ਕਿਲੋਮੀਟਰ ਦੂਰ ਹੈ ਆਇਆ ਸੀ ਅਤੇ ਆਪਣੇ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਲੰਘ ਰਿਹਾ ਸੀ
ਜਿਸ ਦੌਰਾਨ ਸਟੰਟ ਬਾਜਾਂ ਵੱਲੋਂ ਕੀਤੀ ਜਾ ਰਹੀ ਹੁਲੜਬਾਜੀ ਦੇ ਵਿੱਚ ਅਰਸ਼ਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਅਰਸ਼ਦੀਪ ਸਿੰਘ ਗੰਭੀਰ ਜਖਮੀ ਹੋ ਜਾਂਦਾ ਹੈ। ਜਦ ਉਸਨੂੰ ਉਸਦੇ ਸਾਥੀ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਲੈ ਕੇ ਪਹੁੰਚਦੇ ਹਨ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ ਹੈ।
ਇਸ ਮੌਕੇ ਮ੍ਰਿਤਕ ਦੇ ਜੀਜੇ ਨੇ ਦਸਿਆ ਕਿ ਮੇਰਾ ਸਾਲਾ ਆਪਣੀ ਭੈਣ ਕੋਲੋਂ ਪਿੰਡ ਮਾਨ ਮੇਲਾ ਵੇਖਣ ਆਇਆ ਹੋਇਆ ਸੀ ਅਤੇ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਡੇਰਾ ਬਾਬਾ ਨਾਨਕ ਜਾ ਰਹੇ ਸੀ ਜਦ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਪੱਖੋਕੇ ਟਾਲੀ ਸਾਹਿਬ ਚੌਂਕ ‘ਚ ਪਹੁੰਚਿਆ ਤਾਂ ਪਹਿਲਾਂ ਤੋਂ ਉਥੇ 15-20 ਮੋਟਰਸਾਈਕਲਾਂ ਤੇ ਸਟੰਟਬਾਜੀ ਕਰ ਰਹੇ ਸਟੰਟ ਬਾਜਾ ਨੇ ਮੇਰੇ ਸਾਲੇ ਅਰਸ਼ਦੀਪ ਸਿੰਘ ਨੂੰ ਟੱਕਰ ਮਾਰ ਦਿੱਤੀ।
ਜਿਸ ਦੇ ਕਾਰਨ ਉਸਦੀ ਮੌਤ ਹੋਈ ਹੈ ਉਸਨੇ ਕਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਏ ਅਤੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਏ ਉਧਰ ਜਦ ਸਿਵਲ ਹਸਪਤਾਲ ਦੇ ਡਾਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਅਰਸ਼ਦੀਪ ਦੇ ਸਾਥੀ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਲੈ ਕੇ ਆਏ ਸਨ ਜਦ ਉਸਦਾ ਚੈਕ ਅਪ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਇਸ ਮੌਕੇ ਜਦੋਂ ਪੁਲਿਸ ਸਬ ਇੰਸਪੈਕਟਰ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤਫ਼ਤੀਸ਼ ਕਰ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਤੇ ਹਰ ਰਾਤ ਇਸੇ ਤਰ੍ਹਾਂ ਫੁੱਲੜਬਾਜ ਫੁਲੜਬਾਜੀ ਕਰਦਿਆਂ ਹਨ ਅਤੇ ਮੋਟਰਸਾਈਕਲਾਂ ਅਤੇ ਟਰੈਕਟਰਾਂ ਦੇ ਸਟੰਟ ਕਰਦੇ ਹਨ ਤਾਂ ਉਹਨਾਂ ਕਿਹਾ ਕਿ ਅਸੀਂ ਤਫਤੀਸ਼ ਕਰਾਂਗੇ।