‘ਆਪ’ ਦੇ ਸੀਐੱਮ ਚਿਹਰੇ ਲਈ ਭਗਵੰਤ ਮਾਨ ਦੇ ਨਾਮ ‘ਤੇ ਮੋਹਰ ਲੱਗ ਗਈ ਹੈ।ਭਗਵੰਤ ਮਾਨ ਦੇ ਨਾਮ ਦਾ ਰਸਮੀ ਐਲਾਨ ਆਪ ਸੁਪਰੀਮੋ ਵਲੋਂ ਮੁਹਾਲੀ ਵਿਖੇ ਪ੍ਰੈੱਸ ਕਾਨਫ੍ਰੰਸ ਕਰਕੇ ਕੀਤਾ ਗਿਆ।ਆਪ ਦੇ ਸੀਐੱਮ ਫੇਸ ‘ਤੇ ਸਸਪੈਂਸ ਖਤਮ ਹੋ ਚੁੱਕਾ ਹੈ।
ਦੱਸ ਦੇਈਏ ਕਿ ‘ਆਪ’ ਵਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਜਿਸ ‘ਤੇ ਜਨਤਾ ਦੀ ਰਾਇ ਮੰਗੀ ਗਈ ਸੀ ਤਾਂ ਸਭ ਤੋਂ ਵੱਧ 22 ਲੱਖ ਦੇ ਕਰੀਬ ਲੋਕਾਂ ਨੇ ਭਗਵੰਤ ਮਾਨ ਦੇ ਪੱਖ ‘ਚ ਆਪਣੀ ਰਾਇ ਦਿੱਤੀ ਸੀ।ਦੱਸ ਦੇਈਏ ਕਿ ਭਗਵੰਤ ਮਾਨ ਦੇ ਮਾਤਾ ਜੀ ਵੀ ਉਨ੍ਹਾਂ ਦੇ ਸੀਐੱਮ ਚਿਹਰੇ ਦੇ ਰਸਮੀ ਐਲਾਨ ਲਈ ਪਹੁੰਚੇ ਸਨ।










