AAP Cabinet Reshuffle: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸੌਰਭ ਭਾਰਦਵਾਜ ਕੋਲ ਸੇਵਾਵਾਂ ਅਤੇ ਵਿਜੀਲੈਂਸ ਵਿਭਾਗ ਹੁਣ ਆਤਿਸ਼ੀ ਮਾਰਲੇਨਾ ਨੂੰ ਸੌਂਪ ਦਿੱਤੇ ਗਏ ਹਨ। ਅਰਵਿੰਦ ਕੇਜਰੀਵਾਲ ਸਰਕਾਰ ਨੇ ਇਹ ਕਦਮ ਦਿੱਲੀ ਸਰਵਿਸਿਜ਼ ਬਿੱਲ ਦੇ ਰਾਜ ਸਭਾ ਵੱਲੋਂ ਪਾਸ ਹੋਣ ਤੋਂ ਇੱਕ ਦਿਨ ਬਾਅਦ ਚੁੱਕਿਆ। ਇਸ ਤੋਂ ਪਹਿਲਾਂ ਆਤਿਸ਼ੀ ਕੋਲ ਸਿੱਖਿਆ ਅਤੇ ਊਰਜਾ ਸਮੇਤ 12 ਵਿਭਾਗਾਂ ਦੀ ਜ਼ਿੰਮੇਵਾਰੀ ਹੈ।
ਦਿੱਲੀ ਵਿਧਾਨ ਸਭਾ ਵਿੱਚ ਕੁੱਲ 70 ਵਿਧਾਇਕ ਹਨ। ਅਜਿਹੇ ‘ਚ ਉਥੇ ਕੁਲ ਵਿਧਾਇਕਾਂ ‘ਚੋਂ ਸਿਰਫ 10 ਫੀਸਦੀ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਵੇਲੇ ਮੁੱਖ ਮੰਤਰੀ ਕੇਜਰੀਵਾਲ ਸਮੇਤ ਸੱਤ ਮੰਤਰੀ ਹਨ। ਇਨ੍ਹਾਂ ਵਿੱਚ ਕੈਲਾਸ਼ ਗਹਿਲੋਤ, ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ ਮਾਰਲੇਨਾ, ਇਮਰਾਨ ਹੁਸੈਨ ਅਤੇ ਰਾਜ ਕੁਮਾਰ ਆਨੰਦ ਸ਼ਾਮਲ ਹਨ।
Delhi CM Arvind Kejriwal sends a file to Lt Governor VK Saxena, allotting Service and Vigilance Department to Atishi. Both the departments were earlier being handled by Saurabh Bharadwaj.
(File photo) pic.twitter.com/SxiAuzAyoF
— ANI (@ANI) August 8, 2023
ਵਰਤਮਾਨ ਵਿੱਚ, ਆਤਿਸ਼ੀ ਕੋਲ ਦਿੱਲੀ ਸਰਕਾਰ ਵਿੱਚ ਮਹਿਲਾ ਵਿਕਾਸ, ਸਿੱਖਿਆ, ਸੈਰ-ਸਪਾਟਾ, ਲੋਕ ਨਿਰਮਾਣ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲੇ ਹਨ। ਦੂਜੇ ਪਾਸੇ ਰਾਜ ਕੁਮਾਰ ਆਨੰਦ ਕੋਲ ਇਸ ਸਮੇਂ ਸਮਾਜ ਭਲਾਈ, ਕਿਰਤ ਅਤੇ ਰੁਜ਼ਗਾਰ ਸਮੇਤ ਕਈ ਮੰਤਰਾਲੇ ਹਨ। ਸੌਰਭ ਭਾਰਦਵਾਜ ਕੋਲ ਪਹਿਲਾਂ ਸਿਹਤ, ਪਾਣੀ, ਸ਼ਹਿਰੀ ਵਿਕਾਸ, ਸੇਵਾਵਾਂ, ਉਦਯੋਗ ਸਮੇਤ ਕਈ ਮਹੱਤਵਪੂਰਨ ਮੰਤਰਾਲੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h