ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ‘ਆਪ’ ਦੇ ਸੀ. ਐੱਮ. ਚਿਹਰੇ ਵਜੋਂ ਜਲਦ ਹੀ ਚੁਣੇ ਜਾ ਸਕਦੇ ਹਨ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰੇ ਵਜੋਂ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰ ਰਹੇ ਹਨ। ਹਰਪਾਲ ਚੀਮਾ ਮੁਤਾਬਕ ਪਿੱਛਲੇ 24 ਘੰਟਿਆਂ ‘ਚ 8 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣਾ ਪੱਖ ਰੱਖਿਆ ਹੈ। ਸੂਤਰਾਂ ਮੁਤਾਬਕ 3 ਲੱਖ ਤੋਂ ਜ਼ਿਆਦਾ ਵੱਟਸਐਪ ਮੈਸਜ਼, 4 ਲੱਖ ਤੋਂ ਜ਼ਿਆਦਾ ਫੋਨ ਕਾਲਾਂ, 1 ਲੱਖ ਤੋਂ ਜ਼ਿਆਦਾ ਵਾਇਸ ਮੈਸਜ਼ ਅਤੇ 50 ਹਜ਼ਾਰ ਤੋਂ ਜ਼ਿਆਦਾ ਟੈਕਸ ਮੈਸੇਜ਼ ਰਿਕਾਰਡ ਕੀਤੇ ਗਏ ਹਨ। ਜਿਸ ‘ਚ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਸੀ.ਐਮ. ਚਿਹਰੇ ਵਜੋਂ ਪਹਿਲੇ ਸਥਾਨ ‘ਤੇ ਪਾਏ ਜਾ ਰਹੇ ਹਨ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਕ ਨੰਬਰ ਜਾਰੀ ਕੀਤਾ ਗਿਆ ਸੀ ‘ਆਪ’ ਦੇ ਸੀ.ਐਮ. ਚਿਹਰੇ ਦੀ ਚੋਣ ਕਰਨ ਲਈ ਇਕ ਨੰਬਰ (70748-70748) ਜਾਰੀ ਕੀਤਾ ਗਿਆ ਸੀ। ਉਨ੍ਹਾਂ ‘ਆਪ’ ਦਾ ਸੀ.ਐਮ. ਚਿਹਰਾ ਚੁਣਨ ਦਾ ਮੌਕਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ।