ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੀਏ ਨਿਤਿਨ ਲੁਥਰਾ ‘ਤੇ ਪੁਲਿਸ ਅਧਿਕਾਰੀ ਤੋਂ ਇੱਕ ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲੱਗਾ ਹੈ।ਇਹ ਦੋਸ਼ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵਿਕਰਮ ਧਵਨ ਨੇ ਲਗਾਏ ਹਨ ਕਿਹਾ ਹੈ ਕਿ ਵਿਧਾਇਕ ਦੇ ਨਾਮ ‘ਤੇ ਬਲਟਾਨਾ ਚੌਕੀ ਇੰਚਾਰਜ ਵਰਮਾ ਸਿੰਘ ਤੋਂ 1 ਲੱਖ ਰੁਪਏ ਰਿਸ਼ਵਤ ਮੰਗੀ ਗਈ।ਰੁਪਏ ਨਹੀਂ ਦੇਣ ‘ਤੇ ਬਰਮਾ ਸਿੰਘ ਨੂੰ ਬਲਟਾਨਾ ਚੌਕੀ ਇੰਚਾਰਜ ਤੋਂ ਬਦਲਕੇ ਜੀਰਕਪੁਰ ਥਾਣੇ ‘ਚ ਲਗਾ ਦਿੱਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਕੀਤੇ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ‘ਤੇ ਵਿਕਰਮ ਨੇ ਸ਼ਿਕਾਇਤ ਕੀਤੀ ਹੈ।ਵਿਕਰਮ ਬਲਟਾਨਾ ਏਰੀਆ ‘ਚ ਵਾਰਡ 4 ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਨ।ਦੋਸ਼ ਲਗਾਇਆ ਉਨਾਂ੍ਹ ਨੇ ਇੱਕ ਕੇਸ ਦੇ ਬਾਰੇ ‘ਚ ਜਾਣਨ ਲਈ ਫੋਨ ਕੀਤਾ ਤਾਂ ਚੌਕੀ ਇੰਚਾਰਜ ਬਰਮਾ ਸਿੰਘ ਨੇ ਇਹ ਗੱਲਾਂ ਕਹੀਆਂ।ਵਿਰਕਮ ਨੇ ਗੱਲਬਾਤ ਕੀਤੀ ਉਹ ਰਿਕਾਰਡਿੰਗ ਰੱਖ ਲਈ।ਉਸ ਨੇ ਸ਼ਿਕਾਇਤ ਦੇ ਨਾਲ ਇਹ ਰਿਕਾਰਡਿੰਗ ਰੱਖ ਲਈਹੈ।
ਉਸਨੇ ਸ਼ਿਕਾਇਤ ਦੇ ਨਾਲ ਇਹ ਰਿਕਾਰਡਿੰਗ ਸਬੂਤ ਦੇ ਤੌਰ ‘ਤੇ ਭੇਜੀ ਹੈ।ਦੂਜੇ ਪਾਸੇ ਇਸ ਮਾਮਲੇ ‘ਚ ਜਦੋਂ ਸਾਬਕਾ ਚੌਕੀ ਇੰਚਾਰਜ ਬਲਟਾਨਾ ਬਰਮਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਮੇਰੀ ਸਿਹਤ ਠੀਕ ਨਹੀਂ ਹੈ।ਇਸ ਸਮੇਂ ਗੱਲ ਕਰਨ ਦੀ ਸਥਿਤੀ ‘ਚ ਨਹੀਂ ਹਾਂ।