Shaheed-e-Azam Birth: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀਰਵਾਰ ਨੂੰ ਸਾਰੇ ਭਾਰਤੀਆਂ ਨੂੰ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਨ (Shaheed-e-Azam Bhagat Singh) ਮਨਾਉਣ ਲਈ ‘ਆਪ’ ਵੱਲੋਂ ਰਾਜਧਾਨੀ ‘ਚ 50 ਥਾਵਾਂ ‘ਤੇ ਆਯੋਜਿਤ ਕੀਤੀ ਜਾ ਰਹੀ ਖੂਨਦਾਨ ਮੁਹਿੰਮ (Blood Donation) ਵਿੱਚ ਸ਼ਾਮਲ ਹੋਣ ਲਈ ਕਿਹਾ।
ਇਹ ਵੀ ਪੜ੍ਹੋ : ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, 200 ਫੁੱਟ ਡੂੰਘੇ ਬੋਰਵੈੱਲ ‘ਚ ਵੀ ਮਾਸੂਮ ਦੇ ਚਲਦੇ ਰਹੇ ਸਾਹ ਤੇ ਹੁਣ ਸੁਰੱਖਿਅਤ ਕੱਢਿਆ ਗਿਆ ਬਾਹਰ
ਵੀਰਵਾਰ ਨੂੰ ਇੱਕ ਵੀਡੀਓ ਜਾਰੀ ਕਰ ਕੇਜਰੀਵਾਲ ਨੇ ਕਿਹਾ, “ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ। ਆਓ ਆਪਾਂ ਸਾਰੇ ਉਨ੍ਹਾਂ ਦੇ ਜਨਮ ਦਿਨ ‘ਤੇ ਖੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਕਰੀਏ। ਮੈਂ ਦੇਸ਼ ਭਰ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿੱਥੇ ਵੀ ਸੰਭਵ ਹੋਵੇ ਖੂਨਦਾਨ ਕੈਂਪ ਲਗਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ।”
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੇ ਨਾਲ-ਨਾਲ ਆਪ ਪਾਰਟੀ ਵੀ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਚੱਲਦੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਜਿਹੇ ਵਿੱਚ ਅਸੀਂ ਉਨ੍ਹਾਂ ਲਈ ਘੱਟੋ-ਘੱਟ ਇੱਕ ਬੋਤਲ ਖੂਨਦਾਨ ਤਾਂ ਕਰ ਹੀ ਸਕਦੇ ਹਾਂ। ਉਨ੍ਹਾਂ ਅਪੀਲ ਕੀਤੀ ਕਿ ਜੋ ਲੋਕ ਖੂਨਦਾਨ ਕਰ ਸਕਦੇ ਹਨ, ਅਜਿਹੇ ਹਰ ਵਿਅਕਤੀ ਨੂੰ ਭਗਤ ਸਿੰਘ ਦੇ ਜਨਮ ਦਿਨ ‘ਤੇ ਖੂਨਦਾਨ ਕਰਨਾ ਚਾਹੀਦਾ ਹੈ।
ਸੀਐਮ ਕੇਜਰੀਵਾਲ ਨੇ ਅਪੀਲ ਕੀਤੀ ਕਿ ਉਸ ਦਿਨ ਸਿਰਫ਼ ਆਮ ਆਦਮੀ ਪਾਰਟੀ ਦੇ ਹੀ ਨਹੀਂ ਬਲਕਿ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਹੀ ਭਗਤ ਸਿੰਘ ਨੂੰ ਸਾਡੀ ਸੱਚੀ ਤੇ ਚੰਗੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ 130 ਕਰੋੜ ਭਾਰਤੀ ਇਸ ਤਰ੍ਹਾਂ ਇਕੱਠੇ ਕੰਮ ਕਰਨਗੇ ਤਾਂ ਹੀ ਸਾਡਾ ਭਾਰਤ ਨੰਬਰ ਇਕ ਬਣ ਜਾਵੇਗਾ।
ਇਹ ਵੀ ਪੜ੍ਹੋ : ਹੁਣ ਆਲੀਸ਼ਾਨ ਬੰਗਲਾ ਦੇਖ ਭਾਵੁਕ ਹੋ ਜਾਂਦੀ ਹੈ ਨੇਹਾ, ਕਦੇ ਪਰਿਵਾਰ ਨੇ ਕੀਤਾ ਇਕ ਕਮਰੇ ਗੁਜ਼ਾਰਾ, ਪਿਤਾ ਨੇ ਸਮੋਸੇ ਵੇਚ ਪਾਲਿਆ