Deepak Tijori Filed Complaint: ਬਾਲੀਵੁੱਡ ਐਕਟਰ ਤੇ ਨਿਰਦੇਸ਼ਕ ਦੀਪਕ ਤਿਜੋਰੀ 90 ਦੇ ਦਹਾਕੇ ਦੇ ਮਸ਼ਹੂਰ ਐਕਟਰ ਹਨ। ਫਿਲਮਾਂ ‘ਚ ਉਨ੍ਹਾਂ ਨੂੰ ਅਕਸਰ ਹੀਰੋ ਦੇ ਦੋਸਤ ਜਾਂ ਕਿਸੇ ਦੇ ਭਰਾ ਦੀ ਭੂਮਿਕਾ ‘ਚ ਦੇਖਿਆ ਗਿਆ ਹੈ। ਉਹ ਸ਼ਾਹਰੁਖ ਖ਼ਾਨ ਨਾਲ ਫਿਲਮ ‘ਕਭੀ ਹਾਂ ਕਭੀ ਨਾ’ ‘ਚ ਵੀ ਨਜ਼ਰ ਆਏ ਸੀ।
ਦੀਪਕ ਤਿਜੋਰੀ ਬਾਲੀਵੁੱਡ ਇੰਡਸਟਰੀ ਦੇ ਅਜਿਹੇ ਕਲਾਕਾਰਾਂ ਦਾ ਨਾਂ ਹੈ, ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਫਿਲਮਾਂ ‘ਚ ਕੰਮ ਕੀਤਾ। ਹਾਲਾਂਕਿ ਹੁਣ ਦੀਪਕ ਤਿਜੋਰੀ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਸਹਿ-ਨਿਰਮਾਤਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ।
ਦੀਪਕ ਤੇ ਨਾਦਰ ਨੇ ਕਾਨਟ੍ਰੈਕਟ ਕੀਤੇ ਸਾਈਨ
ਮੀਡੀਆ ਰਿਪੋਰਟਸ ਮੁਤਾਬਕ ਦੋਵੇਂ ਇਕੱਠੇ ਇੱਕ ਥ੍ਰਿਲਰ ਫਿਲਮ ਬਣਾਉਣ ਜਾ ਰਹੇ ਹਨ। ਨਾਦਰ ਨੇ ਸ਼ੂਟਿੰਗ ਲੋਕੇਸ਼ਨ ‘ਤੇ ਖਰਚ ਕਰਨ ਦੇ ਬਹਾਨੇ ਦੀਪਕ ਤੋਂ ਪੈਸੇ ਲਏ, ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਦੀਪਕ ਨੂੰ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨੇ ਰਿਪੋਰਟ ਦਰਜ ਕਰਵਾਈ। ਅੰਬੋਲੀ ਪੁਲਿਸ ਨੇ ਦੱਸਿਆ ਕਿ ਦੀਪਕ ਅਤੇ ਨਾਦਰ ਨੇ ਫਿਲਮ ‘ਟਿੱਪਸੀ’ ਲਈ 2019 ‘ਚ ਕਾਨਟ੍ਰੈਕਟ ਕੀਤਾ ਸੀ। ਹਾਲਾਂਕਿ ਨਾਦਰ ਨੇ ਪੈਸੇ ਨਹੀਂ ਦਿੱਤੇ ਅਤੇ ਸਾਰੇ ਚੈੱਕ ਬਾਊਂਸ ਹੁੰਦੇ ਰਹੇ।
Bollywood actor & director Deepak Tijori filed a case of cheating at Amboli police station. The actor alleged that he was duped of Rs 2.6 cr by co-producer Mohan Nadar, who joined him to produce a thriller film. Case has been registered under sec 420 & 406 of IPC & probe… https://t.co/mf05f3LHWm pic.twitter.com/R0jy1saVtN
— ANI (@ANI) March 20, 2023
420 ਤੇ 406 ਦੀ ਧਾਰਾ ਤਹਿਤ ਕੇਸ ਦਰਜ
ਦੀਪਕ ਤਿਜੋਰੀ ਨੇ ਅੰਬੋਲੀ ਥਾਣੇ ‘ਚ ਆਪਣੇ ਸਹਿ-ਨਿਰਮਾਤਾ ਮੋਹਨ ਨਾਦਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰ ਦਾ ਦੋਸ਼ ਹੈ ਕਿ ਮੋਹਨ ਨੇ ਥ੍ਰਿਲਰ ਫਿਲਮ ਬਣਾਉਣ ਦੇ ਨਾਂ ‘ਤੇ ਉਸ ਤੋਂ 2.6 ਕਰੋੜ ਰੁਪਏ ਲਏ ਅਤੇ ਉਸ ਨਾਲ ਧੋਖਾ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀ ਧਾਰਾ 420 ਅਤੇ 406 ਤਹਿਤ ਕੇਸ ਦਰਜ ਕਰ ਲਿਆ ਹੈ।
ਐਕਟਰ ਨੇ ਪੁਲਿਸ ਨੂੰ ਦੱਸਿਆ ਕਿ ਨਾਦਰ ਨੇ ਲੰਡਨ ਵਿਚ ਸ਼ੂਟ ਲੋਕੇਸ਼ਨ ਲਈ ਵਰਤਣ ਦੇ ਬਹਾਨੇ ਉਸ ਤੋਂ ਪੈਸੇ ਲਏ, ਜੋ ਉਸ ਨੇ ਅਜੇ ਤੱਕ ਵਾਪਸ ਨਹੀਂ ਕੀਤੇ। ਅੰਬੋਲੀ ਪੁਲਿਸ ਦੇ ਸੀਨੀਅਰ ਇੰਸਪੈਕਟਰ ਬੰਦੋਪੰਤ ਬੰਸੋਡੇ ਤੋਂ ਮਿਲੀ ਜਾਣਕਾਰੀ ਮੁਤਾਬਕ ਐਕਟਰ ਨੇ ਦੋਸ਼ ਲਗਾਇਆ ਕਿ ਸਾਲ 2019 ਵਿੱਚ, ਉਸਨੇ ਤੇ ਨਾਦਰ ਨੇ ਟਿੱਪਸੀ ਨਾਂ ਦੀ ਇੱਕ ਫਿਲਮ ਲਈ ਇੱਕ ਕਾਮਟ੍ਰੈਕਟ ਸਾਈਨ ਕੀਤਾ ਸੀ। ਇਸ ਦੇ ਨਾਲ ਹੀ ਹੁਣ ਪੁਲਿਸ ਅਦਾਕਾਰ ਦੇ ਬਿਆਨ ਦੀ ਜਾਂਚ ਕਰ ਰਹੀ ਹੈ।
1988 ਵਿੱਚ ਕੀਤੀ ਕਰੀਅਰ ਦੀ ਸ਼ੁਰੂਆਤ
ਦੱਸ ਦੇਈਏ ਕਿ ਦੀਪਕ ਤਿਜੋਰੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 1988 ‘ਚ ਰਿਲੀਜ਼ ਹੋਈ ਫਿਲਮ ‘ਤੇਰਾ ਨਾਮ ਮੇਰਾ ਨਾਮ’ ਨਾਲ ਕੀਤੀ ਸੀ। ਦੀਪਕ ਨੇ ਆਪਣੇ ਫਿਲਮੀ ਕਰੀਅਰ ਵਿੱਚ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਦੀਪਕ ਨੇ ਸੋਲੋ ਸਟਾਰ ਬਣਨ ਦਾ ਸੁਪਨਾ ਲੈ ਕੇ ਫਿਲਮੀ ਦੁਨੀਆ ‘ਚ ਐਂਟਰੀ ਕੀਤੀ ਸੀ। ਪਰ ਉਸਦਾ ਇਹ ਸੁਪਨਾ ਕਦੇ ਪੂਰਾ ਨਾ ਹੋ ਸਕਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h