ਭਾਰਤੀ ਓਪਨਰ ਅਭਿਸ਼ੇਕ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 7 ਜੁਲਾਈ ਨੂੰ ਹਰਾਰੇ ‘ਚ ਜ਼ਿੰਬਾਵੇ ਦੇ ਖਿਲਾਫ ਆਪਣੇ ਕਰੀਅਰ ਦਾ ਪਹਿਲਾ ਸ਼ਤਕ ਉਧਾਰ ਦੇ ਬੱਲੇ ਨਾਲ ਲਗਾਇਆ ਸੀ।ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਦੂਜੇ ਗੇਮ ‘ਚ 47 ਗੇਂਦਾਂ ‘ਚ 100 ਦੌੜਾਂ ਦੀ ਪਾਰੀ ਦੇ ਨਾਲ ਪਲੇਅਰ ਆਫ ਦਿ ਮੈਚ ਚੁਣੇ ਗਏ ਅਭਿਸ਼ੇਕ ਸ਼ਰਮਾ ਦੀ ਮੰਨੀਏ ਤਾਂ ਉਨ੍ਹਾਂ ਨੇ ਕਪਤਾਨ ਸ਼ੁਭਮਨ ਗਿੱਲ ਦੇ ਬੱਲੇ ਨਾਲ ਇਹ ਕਮਾਲ ਕੀਤਾ।
6 ਜੁਲਾਈ ਨੂੰ ਆਪਣੇ ਪਹਿਲੇ ਟੀ-20 ਇੰਟਰਨੈਸ਼ਨਲ ‘ਚ ਖਾਤਾ ਵੀ ਨਹੀਂ ਖੋਲ੍ਹ ਸਕੇ ਅਭਿਸ਼ੇਕ ਨੇ ਐਤਵਾਰ ਨੂੰ ਆਪਣੇ ਦੂਜੇ ਹੀ ਟੀ-20 ਇੰਟਰਨੈਸ਼ਨਲ ‘ਚ ਧਮਾਕੇਦਾਰ ਸ਼ਤਕ ਠੋਕ ਦਿੱਤਾ।ਖੱਬੇ ਹੱਥ ਦੇ ਇਸ ਹਮਲਾਵਰੀ ਬੱਲੇਬਾਜ਼ ਦੀ ਸੈਂਕੜੇ ਪਾਰੀ ਦੇ ਬਲਬੂਤੇ ਭਾਰਤ ਨੇ ਜ਼ਿੰਬਾਵੇ ‘ਤੇ 100 ਦੀ ਰਿਕਾਰਡ ਜਿੱਤ ਦੇ ਨਾਲ ਪੰਜ ਮੈਚਾਂ ਦੀ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕੀਤੀ।
ਅਭਿਸ਼ੇਕ ਦਾ ਸ਼ਤਕ, ਗਿੱਲ ਦੋ ਦੌੜ ‘ਤੇ ਹੀ ਨਿਪਟੇ: ਮੈਚ ਦੇ ਬਾਅਦ ਪ੍ਰੈਸ ਕਾਨਫ੍ਰੰਸ ਦੇ ਦੌਰਾਨ ਅਭਿਸ਼ੇਕ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਸ਼ਤਕ ਦੇ ਲਈ ਕਪਤਾਨ ਗਿਲ ਦੇ ਬੱਲੇ ਦਾ ਇਸਤੇਮਾਲ ਕੀਤਾ ਅਤੇ ਇਹ ਵੀ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ।ਅਭਿਸ਼ੇਕ ਨੇ ਕਿਹਾ, ਮੈਂ ਅੱਜ ਸ਼ੁਭਮਨ ਦੇ ਬੱਲੇ ਨਾਲ ਖੇਡਿਆ, ਮੈਂ ਪਹਿਲਾਂ ਵੀ ਅਜਿਹਾ ਕੀਤਾ ਸੀ।
ਜਦੋਂ ਵੀ ਮੈਨੂੰ ਦੌੜਾਂ ਦੀ ਲੋੜ ਹੁੰਦੀ ਹੈ ਤਾਂ ਮੈਂ ਉਨ੍ਹਾਂਦਾ ਬੱਲਾ ਮੰਗਦਾ ਹਾਂ।ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਸ਼ੁਭਮਨ ਗਿਲ ਤੇ ਅਭਿਸ਼ੇਕ ਸ਼ਰਮਾ ਦੋਵੇਂ ਚੰਗੇ ਦੋਸਤ ਹਨ।ਦੋਵੇਂਪੰਜਾਬ ਵਲੋਂ ਘਰੇਲੂ ਕ੍ਰਿਕੇਟ ‘ਚ ਇਕੱਠੇ ਖੇਡਦੇ ਹਨ।ਦਿਲਚਸਪ ਹੈ ਕਿ ਅਭਿਸ਼ੇਕ ਨੂੰ ਆਪਣਾ ਬੱਲਾ ਉਧਾਰ ਦੇਣ ਵਾਲੇ ਗਿਲ ਇਸ ਮੈਚ ‘ਚ ਚਾਰ ਗੇਂਦਾਂ ‘ਚ ਸਿਰਫ ਦੋ ਦੌੜਾਂ ਹੀ ਬਣਾ ਸਕੇ।