ਬੀਤੇ ਦੋ ਦਿਨ ਪਹਿਲਾ ਰਾਵੀ ਦਰਿਆ ਚ ਪਾਣੀ ਦੇ ਪੱਧਰ ਵੱਧ ਹੋਣ ਦੇ ਚਲਦੇ ਜਿਥੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆ ਝੋਨੇ ਅਤੇ ਕਮਾਦ ਦੀਆ ਫ਼ਸਲਾਂ ਦਰਿਆ ਦੀ ਮਾਰ ਹੇਠ ਪ੍ਰਭਾਵਿਤ ਹੋਇਆ ਅਤੇ ਸੜਕੀ ਮਾਰਗ ਚ ਵੀ ਪਾੜ ਪਿਆ ਇਸ ਪ੍ਰਭਾਵਿਤ ਇਲਾਕੇ ਚ ਅੱਜ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸ਼ਨ ਦੇ ਅਧਕਾਰੀਆਂ ਦੇ ਨਾਲ ਸਮੀਖਿਆ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁਚੇ ,
ਧਾਲੀਵਾਲ ਨੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀ ਕਰੀਬ 1300 ਏਕੜ ਫ਼ਸਲ ਦਰਿਆ ਦੇ ਪਾਣੀ ਨਾਲ ਮਾਰ ਹੇਠ ਹੈ, ਜਿਸ ਜਲਦ ਮੁਆਵਜਾ ਕਿਸਾਨਾਂ ਨੂੰ ਦਿਤਾ ਜਾਵੇਗਾ |
ਇਹ ਵੀ ਪੜ੍ਹੋ :ਕੁੱਝ ਸਮਾਂ ਲੱਗ ਰਿਹੈ ਤੇ ਸਥਿਤੀ ਸੁਧਾਰਨ ਦੀ ਕੋਸ਼ਿਸ਼ ਜਾਰੀ ਹੈ, ਸਬਰ ਰੱਖੋ: ਕੈਨੇਡਾ
ਉਹਨਾਂ ਕਿਹਾ ਕਿ ਜੋ ਇਸ ਇਲਾਕੇ ਚ ਹਰ ਸਾਲ ਰਾਵੀ ਦਰਿਆ ਚ ਪਾਣੀ ਵੱਧ ਹੋਣ ਦੇ ਚਲਦੇ ਹੜ ਵਾਲੇ ਹਾਲਾਤ ਬਣਦੇ ਹਨ ਉਸਦਾ ਉਹ ਪੱਕੇ ਤੌਰ ਤੇ ਹੱਲ ਕੱਢਣ ਲਈ ਉਹਨਾਂ ਵਲੋਂ ਪ੍ਰਸ਼ਾਸ਼ਨ ਅਤੇ ਵੱਖ ਵੱਖ ਸਮਬਧਿਤ ਸਰਕਾਰੀ ਵਿਭਾਗਾਂ ਨੂੰ ਆਦੇਸ਼ ਕੀਤੇ ਗਏ ਹਨ ਕਿ ਜੋ ਤਕਨੀਕੀ ਨਿਰਮਾਣ ਦੀ ਲੋੜ ਹੈ ਚਾਹੇ ਦਰਿਆ ਤੇ ਸਪਰ ਜਾਂ ਫਿਰ ਸੜਕੀ ਮਾਰਗ ਨੂੰ ਮਜਬੂਤ ਕਰਨਾ ਹੋਵੇ ਜਾ ਫਿਰ ਸੜਕੀ ਮਾਰਗ ਚ ਪੁਲੀ ਬਣਾਉਣ ਦੀ ਲੋੜ ਹੋਵੇ ਉਸਦੀ ਸੀਮੀਖਿਆ ਤਿਆਰ ਕੀਤੀ ਜਾਵੇ ਅਤੇ ਜਲਦ ਉਸ ਅਨੁਸਾਰ
ਉਹਨਾਂ ਦੀ ਸਰਕਾਰ ਵਲੋਂ ਇਸ ਇਲਾਕੇ ਦੀ ਇਸ ਮੁਸ਼ਕਿਲ ਨੂੰ ਦੂਰ ਕੀਤਾ ਜਾਵੇਗਾ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਅਤੇ ਜੋ ਕਿਸਾਨਾਂ ਦਾ ਹਰ ਸਾਲ ਹੜ ਨਾਲ ਨੁਕਸਾਨ ਹੁੰਦਾ ਹੈ ਉਸਤੋਂ ਇਹਨਾਂ ਸਭ ਨੂੰ ਨਿਜ਼ਾਤ ਹੋਵੇਗੀ |