ਪੰਜਾਬ ਅੰਦਰ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਆਮ ਲੋਕ ਸੜਕਾਂ ਤੇ ਉੱਤਰੇ ਹੋਏ ਹਨ ਅਤੇ ਦੂਜੇ ਪਾਸੇ ਅੱਜ ਅਕਾਲੀ ਦਲ ਦੇ ਵੱਲੋਂ ਧਰਨਾ ਲਾਇਆ ਗਿਆ ਹੈ | ਪੰਜਾਬ ਭਰ ਦੇ ਬਿਜਲੀ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ |ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਕਿ ਨਵੇਂ ਬਿਜਲੀ ਸੰਕਟ ਅਤੇ ਬਿਜਲੀ ਕੱਟਾਂ ਬਾਰੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਖੇਤੀ ਸੈਕਟਰ ਲਈ ਵੀ ਅੱਠ ਘੰਟੇ ਬਿਜਲੀ ਦੇਣ ਵਿਚ ਅਸਫਲ ਰਹੀ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਰਿੱਡਾਂ ਅੱਗੇ ਧਰਨੇ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮੀਜੀਠੀਆ ਨੇ ਗਹਿਰਾਏ ਬਿਜਲੀ ਸੰਕਟ ਨੂੰ ਲੈ ਕੇ ਹਲਕਾ ਮਜੀਠੇ ਦੇ ਬਿਜਲੀ ਘਰ ਵਿਚ ਧਰਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੰਡਸਟਰੀ ਦਾ ਲੱਕ ਤੋੜਿਆ ਹੈ। ਕੈਪਟਨ ਸਰਕਾਰ ਨੂੰ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ ਸੀ ਤਾਂ ਕਿ ਅੱਜ ਪੰਜਾਬ ਵਿਚ ਬਿਜਲੀ ਦੇ ਇਹੋ ਜਿਹੇ ਹਾਲਾਤ ਨਾ ਹੁੰਦੇ। ਉਨ੍ਹਾਂ ਕਿਹਾ ਕਿ ਸਰਕਾਰ ਖੁਦ AC ਵਿਚ ਬੈਠਕੇ ਕੁਰਸੀਆਂ ਦੀ ਵੰਡ ਕਰ ਰਹੀ ਹੈ ਤੇ ਲੋਕ ਸੜਕਾਂ ‘ਤੇ ਰੁਲ ਰਹੇ ਹਨ। ਪੰਜਾਬ ਵਿਚ ਸਰਕਾਰ ਪੈਟਰੋਲ -ਡੀਜ਼ਲ ‘ਤੇ ਵੈਟ ਘਟਾਏ।
ਮਜੀਠਾ ‘ਚ ਬਿਜਲੀ ਦਫਤਰ ਸਾਹਮਣੇ ਬਿਕਰਮ ਸਿੰਘ ਮਜੀਠੀਆ ਵੱਲੋਂ ਕਿਸਾਨਾਂ ਤੇ ਲੋਕਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਗਈ ਹੈ। ਬਿਕਰਮ ਸਿੰਘ ਮੀਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਿਜਲੀ 6 ਰੁਪਏ ਤੋਂ ਵੱਧ ਨਹੀਂ ਹੋਣ ਦਿੱਤੀ ਸੀ ਪਰ ਕੈਪਟਨ ਸਰਕਾਰ ਨੇ ਭ੍ਰਿਸ਼ਟਾਚਾਰ ਕਰਕੇ ਬਿਜਲੀ 10 ਰੁਪਏ ਤੱਕ ਪਹੁੰਚਾ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਆਈਸੀਯੂ ‘ਚ ਹੈ। ਮੁੱਖ ਮੰਤਰੀ ਕੈਪਟਨ ਆਪਣੀ ਕੁਰਸੀ ਕੁਰਸੀ ਬਚਾਉਣ ‘ਚ ਲੱਗੇ ਹੋਏ ਹਨ। ‘ਸੂਬੇ ‘ਚ ਬਿਜਲੀ ਐਮਰਜੈਂਸੀ ਵਰਗੇ ਹਾਲਾਤ’ ਬਣੇ ਹੋਏ ਹਨ।
ਅਕਾਲੀ ਦਲ ਦਾ ਨਾਅਰਾ ਕੈਪਟਨ ਭਜਾਓ ,ਪੰਜਾਬ ਬਚਾਓ ਹੈ। ਮੀਜੀਠੀਆ ਨੇ ਕਿਹਾ ਕਿ ਪੰਜਾਬ ‘ਚ ਡੀਜ਼ਲ –ਪੈਟਰੋਲ ‘ਤੇ ਵੈਟ ਸਭ ਤੋਂ ਵੱਧ ਹੈ। ਪੰਜਾਬ ਦੇ ਮੰਤਰੀ ਆਪਣੀਆਂ ਜੇਬਾਂ ਭਰਨ ‘ਚ ਲੱਗੇ ਹਨ ਅਤੇ ਲੋਕਾਂ ਨੂੰ ਆਪਣੇ ਹਾਲ ‘ਤੇ ਛੱਡਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਝੂਠੇ ਪਰਚੇ ਦਰਜ ਕਰਕੇ ਅਕਾਲੀ ਦਲ ਨੂੰ ਡਰਾ ਨਹੀਂ ਸਕਦੀ। ‘ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਤੋਂ ਫਾਰਮ ਭਰਵਾ ਕੇ ਨੌਕਰੀ ਦੇਣ ਦਾ ਚੋਣ ਵਾਅਦਾ ਕੀਤਾ ਸੀ। ਫਤਿਹ ਪ੍ਰਤਾਪ ਸਿੰਘ ਬਾਜਵਾ ਦੇ ਬੇਟੇ ਨੂੰ ਨੌਕਰੀ ਦੇਣ ‘ਤੇ ਮਜੀਠੀਆ ਨੇ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ‘ਕੈਪਟਨ ਨੇ ਇੱਕ ਵੀ ਚੋਣ ਵਾਅਦਾ ਪੂਰਾ’ ਨਹੀਂ ਕੀਤਾ। ਸੂਬੇ ‘ਚ ਲੋੜਵੰਦ ਨੂੰ ਨੌਕਰੀ ਨਹੀਂ, ਰੱਜਿਆਂ ਨੂੰ ਨੌਕਰੀ ਦਿੱਤੀ ਜਾਂਦੀ ਹੈ। ‘ਪੰਜਾਬ ‘ਚ ਸਭ ਤੋਂ ਮਹਿੰਗੀ ਬਿਜਲੀ ਹੈ। ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਬਿਜਲੀ ਦੇਣ ਦੇ ਵਾਅਦੇ ‘ਤੇ ਸਵਾਲ ਚੁੱਕੇ ਹਨ। ‘ਝੋਨੇ ਲਈ ਕਿਸਾਨਾਂ ਨੂੰ ਬਿਜਲੀ’ਦਿੱਤੀ ਜਾਵੇ। ਅਕਾਲੀ ਸਰਕਾਰ ਨੇ 12 ਲੱਖ ਟਿਊਬਵੈਲ ਕੂਨੈਕਸਨ ਲਗਵਾਏ ਹਨ। ਮਜੀਠੀਆ ਵੱਲੋਂ ਖੇਤੀ ਕਾਨੂੰਨਾਂ ‘ਤੇ ਅਕਾਲੀ ਦਲ ਦੇ ਸਟੈਂਡ ਦਾ ਜ਼ਿਕਰ ਕੀਤਾ ਹੈ। ‘ਲੋਕਾਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ ਲਈ ਚੌਕਸ’ ਕੀਤਾ ਹੈ। ਮਜੀਠੀਆ ਵੱਲੋਂ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।