ਪਸ਼ੂ ਮਾਹਿਰਾਂ ਅਨੁਸਾਰ ਧੱਫ਼ੜੀ ਰੋਗ ਤੋਂ ਪੀੜਤ ਪਸ਼ੂ ਨੂੰ ਬਾਕੀਆਂ ਤੋਂ ਅਲੱਗ ਰੱਖਣ ਦੀ ਲੋੜ ਹੈ ਅਤੇ ਉਸ ਦੀ ਨਿਯਮਿਤ ਰੂਪ ’ਚ ਨੇੜਲੇ ਵੈਟਰਨਰੀ ਡਾਕਟਰ ਤੋਂ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਸ਼ੂ ਮਾਹਿਰਾਂ ਅਨੁਸਾਰ ਧੱਫ਼ੜੀ ਰੋਗ ਤੋਂ ਪੀੜਤ ਪਸ਼ੂ ਇਲਾਜ ਤੋਂ ਚਾਰ-ਪੰਜ ਦਿਨ ਬਾਅਦ ਪੱਠੇ ਖਾਣਾ ਸ਼ੁਰੂ ਕਰ ਦਿੰਦਾ ਹੈ।
ਜਿਨ੍ਹਾਂ ਪਸ਼ੂਆਂ ਦੀ ਚਮੜੀ ’ਤੇ ਧੱਫ਼ੜ ਪੱਕ ਜਾਣ, ਉਹ ਠੀਕ ਹੋਣ ਨੂੰ 10 ਤੋਂ 15 ਦਿਨ ਲੈਂਦੇ ਹਨ ਪਰ ਸਮਾਂ ਰਹਿੰਦੇ ਇਲਾਜ ਹੋਣ ਨਾਲ ਉਹ ਠੀਕ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਧੱਫ਼ੜੀ ਰੋਗ (ਲੰਪੀ ਸਕਿਨ) :ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ…
ਪਸ਼ੂ ਮਾਹਿਰਾਂ ਨੇ ਇਸ ਰੋਗ ਤੋਂ ਬਚਾਅ ਲਈ ਜਾਰੀ ਹਦਾਇਤਾਂ ’ਚ ਉਨ੍ਹਾਂ ਦੇ ਢਾਰੇ ਜਾਂ ਛੱਪੜ (ਸ਼ੈਡ) ’ਚ ਮੱਖੀ, ਚਿੱਚੜ੍ਹ ਤੇ ਮੱਛਰ ਤੋਂ ਬਚਾਅ ਰੱਖਣ ਅਤੇ ਪੂਰੀ ਸਾਫ਼ ਸਫ਼ਾਈ ਰੱਖਣ ਲਈ ਕਿਹਾ ਗਿਆ ਹੈ। ਬਿਮਾਰ ਪਸ਼ੂ ਨੂੰ ਬਾਹਰ ਨਾ ਲਿਜਾਣ ਲਈ ਆਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਪਸ਼ੂਆਂ ਤੋਂ ਪਸ਼ੂਆਂ ਨੂੰ ਹੋਣ ਵਾਲੀ ਬਿਮਾਰੀ ਹੈ ਪਰ ਹਾਲੇ ਤੱਕ ਇਸ ਦਾ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਚਾਹੇ ਇਹ ਰੋਗ ਮਾਰੂ ਨਹੀਂ ਹੈ ਪਰੰਤੂ ਪਸ਼ੂ ਧਨ ਦੀ ਰੱਖਿਆ ਲਈ ਕਿਸੇ ਵੀ ਪਸ਼ੂ ਦੇ ਸਰੀਰ ’ਤੇੇ ਧੱਫ਼ੜੀ ਦੇ ਲੱਛਣ ਉਭਰਨ ’ਤੇ ਤੁਰੰਤ ਪਸ਼ੂ ਮਾਹਿਰਾਂ ਨਾਲ ਸੰਪਰਕ ਕਰਕੇ ਲੋੜੀਂਦਾ ਇਲਾਜ ਸ਼ੁਰੂ ਕਰਵਾਇਆ ਜਾਵੇ।
ਹਾਲਾਂਕਿ ਪਿਛਲੇ ਤਿੰਨ ਸਾਲ ਤੋਂ ਇਹ ਬਿਮਾਰੀ ਗੁਜਰਾਤ , ਰਾਜਸਥਾਨ,ਹਰਿਆਣਾ ਸੂਬਿਆਂ ਦੇ ਪਸ਼ੂਆਂ ਵਿੱਚ ਪਾਈ ਗਈ ਸੀ । ਇੱਕ ਦੂਜੀ ਸਟੇਟ ਦੀਆ ਚੁਗਣਗਾਹਾਂ ਵਿੱਚ ਜਾਣ ਕਾਰਨ ਇਹ ਬਿਮਾਰੀ ਫੈਲ ਰਹੀ ਹੈ ਅਤੇ ਸਥਾਨਕ ਹਲਕਾ ਬਲਾਚੌਰ ਦੇ ਖਾਸ ਕਰਕੇ ਕਸਬਾ ਕਾਠਗੜ੍ਹ ਵਿੱਚ ਦਾਖਲ ਹੋਏ ਦੂਜੀ ਸਟੇਟ ਦੇ ਘੁਮਾਤਰੂ ਪਸ਼ੂਆਂ ਦੇ ਦਾਖਲੇ ਕਾਰਨ ਫੈਲੀ ਹੈ ਜਿਨ੍ਹਾਂ ਵਿੱਚ ਕਈ ਪਸ਼ੂ ਲੰਪੀ ਸਕਿਨ ( ਧੱਫ਼ੜੀ ਰੋਗ ) ਨਾਲ ਪੀੜਤ ਸਨ ।
ਇਹ ਰੋਗ ਜਿਆਦਾਤਰ ਗਾਂਵਾ ਵਿੱਚ ਵੇਖਣ ਨੂੰ ਮਿਲਿਆ ਹੈ ਜਿਨ੍ਹਾਂ ਵਿੱਚ ਜਿਆਦਾਤਰ ਕਮਜ਼ੋਰ ਅਤੇ ਘੱਟ ਇਮਊਨਿਟੀ ਵਾਲੇ ਜਾਨਵਰ ਆਉਂਦੇ ਹਨ
ਪਸੂ ਦੇ ਸਰੀਰ ਉਪਰ ਧੱਫੜ ਦੀ ਤਰ੍ਹਾਂ ਗੱਠਾਂ ਬਣਨੀਆਂ , ਪਸ਼ੂਆਂ ਨੂੰ ਬੁਖਾਰ ਹੋਣਾ , ਲੰਗੜਾਪਨ , ਅੰਨਾਪਨ , ਦੁੱਧ ਘਟਨਾ , ਸਾਹ ਲੈਣ ਵਿੱਚ ਤਕਲੀਫ ਪੱਠੇ ਘੱਟ ਖਾਣਾ ਇਸ ਬਿਮਾਰੀ ਦੇ ਲੱਛਣ ਦੱਸੇ ਜਾ ਰਹੇ ਹਨ । ਮਾਹਿਰਾ ਦਾ ਕਹਿਣਾ ਹੈ ਕਿ ਇਸ ਰੋਗ ਦਾ ਵਾਇਰਸ ਗਰਮੀ ਵਿੱਚ ਜ਼ਿਆਦਾ ਫੈਲਦਾ ਹੈ ।
ਇੱਕ ਪਸੂ ਤੋਂ ਦੂਜੇ ਪਸੂ ਤੱਕ ਮੱਛਰ , ਮੱਖੀ ਦੇ ਕੱਟਣ ਤੇ ਜ਼ਿਆਦਾ ਫੈਲਦਾ ਹੈ ।
ਇਹ ਵੀ ਪੜ੍ਹੋ : ਸਿੱਖ ਆਗੂਆਂ ਨੇ 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ…