ਪੰਜਾਬ ਦੇ ਜਲੰਧਰ ਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ,ਇਹ ਘਟਨਾ ਇੱਕ ਔਰਤ ਦੇ ਨਾਲ ਜੁੜੀ ਹੋਈ ਹੈ। ਉਹ ਇਹ ਹੈ ਕਿ ਜਲੰਧਰ ਦੇ ਚਿੱਕਚਿੱਕ ਚੌਕ ਨੇੜੇ ਇੱਕ ਇੱਕ ਔਰਤ ਨਾਲ ਬਹੁਤ ਹੀ ਵੱਡਾ ਹਾਦਸਾ ਵਾਪਰਿਆ ਹੈ। ਇੱਕ ਟਰੱਕ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਟੱਕਰ ਮਾਰ ਦਿੱਤੀ।
ਜਿਸ ਤੋਂ ਬਾਅਦ ਟਰੱਕ ਚਾਲਕ ਨੇ ਬ੍ਰੇਕ ਲਗਾਉਣ ਦੀ ਬਜਾਏ ਸੜਕ ‘ਤੇ ਡਿੱਗੀ ਬਾਈਕ ਸਵਾਰ ਮਹਿਲਾ ਨੂੰ ਦਬੋਚ ਦਿੱਤਾ । ਦੱਸ ਦੇਈਏ ਕਿ ਟਿੱਪਰ ਨਾਲ ਟੱਕਰ ਤੋਂ ਬਾਅਦ ਔਰਤ ਸੜਕ ‘ਤੇ ਡਿੱਗ ਗਈ। ਟੱਕਰ ਤੋਂ ਬਾਅਦ ਟਿੱਪਰ ਚਾਲਕ ਨੇ ਐਮੇਰਜੇਂਸੀ ਬ੍ਰੇਕ ਲਗਾਉਣ ਦੀ ਬਜਾਏ ਔਰਤ ਦੇ ਉਪਰੋਂ ਟਰੱਕ ਕੱਢ ਦਿੱਤਾ। ਮਹਿਲਾ ਟਰੱਕ ਦੇ ਟਾਇਰਾਂ ਵਿੱਚ ਫਸ ਗਈ, ਪਰ ਚਾਲਕ ਨੇ ਬ੍ਰੇਕ ਨਹੀਂ ਲਗਾਈ। ਮਹਿਲਾ ਨੂੰ ਉਹ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ। ਮਹਿਲਾ ਦੇ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਔਰਤ ਆਪਣੇ ਬੱਚੇ ਤੇ ਸੱਸ-ਸਹੁਰੇ ਨਾਲ ਬਾਈਕ ‘ਤੇ ਆਦਰਸ਼ ਨਗਰ ਸਥਿਤ ਪਾਰਕ ਵਿੱਚ ਸੈਰ ਕਰਨ ਲਈ ਆਏ ਸਨ। ਇਹ ਹਾਦਸਾ ਵਾਪਿਸ ਆਉਂਦੇ ਘਰ ਤੋ ਪਹਿਲਾ ਵਾਪਰਿਆ ਸੀ । ਇਸ ਹਾਦਸੇ ਦੌਰਾਨ ਉਸ ਦਾ ਤਿੰਨ ਸਾਲਾਂ ਬੱਚਾ ਅਤੇ ਸੱਸ-ਸਹੁਰਾ ਨਾਲ ਸਨ ਪਰ ਉਹਨਾਂ ਦਾ ਬਚਾਅ ਰਹਿ ਗਿਆ । ਹਾਦਸਾ ਵਾਪਰਨ ਤੋਂ ਬਾਅਦ ਲੋਕ ਬਹੁਤ ਹੀ ਗੁੱਸੇ ਨਾਲ ਭਰੇ ਹੋਏ ਹਨ ਕਿਉਂਕਿ ਹਾਦਸਾ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਸੀ। ਇਸ ਕਰਕੇ ਲੋਕਾਂ ਨੇ ਇਸ ਹਾਦਸੇ ਨੂੰ ਦੇਖਦੇ ਹੋਏ ਲੋਕਾਂ ਨੇ ਫੁੱਟਬਾਲ ਚੌਕ ਨੇੜੇ ਆਵਾਜਾਈ ਠੱਪ ਕਰ ਦਿੱਤੀ । ਇਸ ਘਟਨਾ ਦਾ ਪੁਲਿਸ ਨੂੰ ਪਤਾ ਲੱਗਦੇ ਹੀ ਪੁਲਿਸ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ।
ਘਟਨਾ ਵਾਪਰਨ ਤੋਂ ਬਾਅਦ ਮ੍ਰਿਤਕ ਔਰਤ ਦੇ ਘਰ ਦੇ ਅਤੇ ਰਿਸ਼ਤੇਦਾਰਾਂ ਨੇ ਬਾਹਰ ਚੌਂਕ ‘ਤੇ ਧਰਨਾ ਲਗਾ ਦਿੱਤਾ ਹੈ। ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਜਿਨ੍ਹਾਂ ਤੱਕ ਟਰੱਕ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੇ ਉਦੋਂ ਤੱਕ ਅਸੀ ਆਪਣਾ ਧਰਨਾ ਜਾਰੀ ਰੱਖਾਂਗੇ । ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਹਾਦਸਾ ਵਾਪਰਨ ਦੌਰਾਨ ਪੁਲਿਸ ਵੀ ਮੌਕੇ ‘ਤੇ ਮੌਜੂਦ ਸੀ, ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਪਰਿਵਾਰ ਮੈਂਬਰਾਂ ਨੇ ਕਿਹਾ ਕਿ ਪੁਲਿਸ ਟਰੱਕ ਚਾਲਕ ਨੂੰ ਆਸਾਨੀ ਨਾਲ ਫੜ੍ਹ ਸਕਦੀ ਸੀ ਪਰ ਪੁਲਿਸ ਮੌਕੇ ‘ਤੇ ਕੁਝ ਨੀ ਕਰ ਸਕੀ।