ਚੰਡੀਗੜ੍ਹ– ਰੋਡ ਰੇਜ ਮਾਮਲੇ ‘ਚ ਇਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਕਾਂਗਰਸ ਨੇਤਾ ਨਵਜੋਤ ਸਿੱਧੂ ਦੀ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੂੰ ਗੋਡਿਆਂ ਵਿਚ ਦਰਦ ਹੈ। ਇਸ ਦਾ ਪਤਾ ਲੱਗਦਿਆਂ ਹੀ ਡਾਕਟਰਾਂ ਦੀ ਟੀਮ ਪਟਿਆਲਾ ਕੇਂਦਰੀ ਜੇਲ੍ਹ ਪਹੁੰਚ ਗਈ। ਉੱਥੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸੌਣ ਲਈ ਬੈੱਡ ਦੇਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਸ ਦੀ ਟਾਇਲਟ ਸੀਟ ਵੀ ਉੱਚੀ ਕੀਤੀ ਜਾ ਰਹੀ ਹੈ।
Read More: ਗੋਲਗੱਪੇ ਖਾਣ ਨਾਲ ਹੋ ਸਕਦਾ ਹੈ ਖਤਰਨਾਕ ਇਨਫੈਕਸ਼ਨ! ਪੈ ਸਕਦੈ ਪਛਤਾਉਣਾ
ਫਰਸ਼ ‘ਤੇ ਸੌਂ ਰਹੇ ਸਨ ਸਿੱਧੂ, ਉੱਠਣ ‘ਚ ਦਿੱਕਤ
ਨਵਜੋਤ ਸਿੱਧੂ ਪਟਿਆਲਾ ਜੇਲ੍ਹ ਦੀ ਬੈਰਕ ਨੰਬਰ 10 ਵਿਚ ਬੰਦ ਹਨ। ਜਿੱਥੇ ਉਹ ਫਰਸ਼ ‘ਤੇ ਸੌਂ ਰਹੇ ਸਨ। ਸੂਤਰਾਂ ਮੁਤਾਬਕ 6 ਫੁੱਟ ਲੰਬੇ ਸਿੱਧੂ ਦਾ ਭਾਰ ਵਧ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਫਰਸ਼ ਤੋਂ ਉੱਠਣ ‘ਚ ਦਿੱਕਤ ਆ ਰਹੀ ਸੀ। ਟਾਇਲਟ ਸੀਟ ਦੀ ਉਚਾਈ ਵੀ ਉਨ੍ਹਾਂ ਦੇ ਕੱਦ ਅਤੇ ਭਾਰ ਦੇ ਹਿਸਾਬ ਨਾਲ ਘੱਟ ਸੀ।
Read More: ਨੌਕਰੀਪੇਸ਼ਾ ਲੋਕਾਂ ਨੂੰ ਕਦੋਂ ਮਿਲੇਗੀ ਹਫ਼ਤੇ ‘ਚ 3 ਦਿਨ ਦੀ ਛੁੱਟੀ? ਕਿਰਤ ਮੰਤਰੀ ਨੇ ਦਿੱਤਾ ਇਹ ਜਵਾਬ
ਡਾਕਟਰਾਂ ਨੇ ਵਜ਼ਨ ਘਟਾਉਣ ਦੀ ਦਿੱਤੀ ਹੈ ਸਲਾਹ
ਆਰਥੋਪੀਡਿਕ ਸਰਜਨ ਨੇ ਸ਼ਨੀਵਾਰ ਨੂੰ ਸਿੱਧੂ ਦੀ ਮੈਡੀਕਲ ਜਾਂਚ ਕੀਤੀ। ਉਨ੍ਹਾਂ ਨੇ ਸਿੱਧੂ ਨੂੰ ਵਜ਼ਨ ਘਟਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੋਡਿਆਂ ਨੂੰ ਮਜ਼ਬੂਤ ਕਰਨ ਲਈ ਕੁਝ ਕਸਰਤਾਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਸਿੱਧੂ ਨੂੰ ਮੰਜੇ ‘ਤੇ ਸੌਣ ਦੀ ਸਲਾਹ ਦਿੱਤੀ ਗਈ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਹਾਰਡ ਬੋਰਡ ਬੈੱਡ ਮੁਹੱਈਆ ਕਰਵਾ ਰਿਹਾ ਹੈ।
Read More: ਜਬਰ ਜਨਾਹ ਮਾਮਲੇ ‘ਚ 2 ਦਿਨਾਂ ਰਿਮਾਂਡ ‘ਤੇ ਸਿਮਰਜੀਤ ਬੈਂਸ, 4 ਦੋਸ਼ੀਆਂ ਨੂੰ ਭੇਜਿਆ ਜੇਲ੍ਹ
ਜਦੋਂ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ ਤਾਂ ਉਨ੍ਹਾਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਵਰ ਦੀ ਸਮੱਸਿਆ ਸੀ। ਇਸ ਦੇ ਲਈ ਉਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਵਿਖੇ ਚੈਕਅੱਪ ਕੀਤਾ ਗਿਆ। ਜਿੱਥੇ ਉਨ੍ਹਾਂ ਨੂੰ ਦਾਖਲ ਵੀ ਕਰਵਾਇਆ ਗਿਆ। ਸਿੱਧੂ ਨੇ ਬਿਮਾਰੀਆਂ ਦਾ ਹਵਾਲਾ ਦਿੰਦੇ ਹੋਏ ਵਿਸ਼ੇਸ਼ ਖੁਰਾਕ ਦੀ ਵੀ ਮੰਗ ਕੀਤੀ ਸੀ।