ਲਗਪਗ 20 ਕਰੋੜ ਦੀ ਲਾਗਤ ਨਾਲ ਬਣੇ ਜਲ੍ਹਿਆਂਵਾਲੇ ਬਾਗ ਦੇ ਸੁੰਦਰੀਕਰਨ ਤੋਂ ਬਾਅਦ ਲਗਾਤਾਰ ਹੀ ਹੁਣ ਜੱਲ੍ਹਿਆਂਵਾਲਾ ਬਾਗ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ ਕਿ ਜੱਲ੍ਹਿਆਂਵਾਲੇ ਬਾਗ਼ ਦੇ ਸੁੰਦਰੀਕਰਨ ਨਾਲ ਬਹੁਤ ਸਾਰੀ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਬਾਅਦ ਅੱਜ ਭਾਜਪਾ ਨੇਤਾ ਲਕਸ਼ਮੀ ਕਾਂਤ ਚਾਵਲਾ ਜਲ੍ਹਿਆਂਵਾਲੇ ਬਾਗ਼ ਪਹੁੰਚੇ ਅਤੇ ਉਨ੍ਹਾਂ ਵੱਲੋਂ ਵੀ ਜਲ੍ਹਿਆਂਵਾਲੇ ਬਾਗ ਦੇ ਸੁੰਦਰੀਕਰਨ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਸਾਨੂੰ ਹਿਸਾਬ ਦੇਵੇ ਕਿ ਉਨ੍ਹਾਂ ਨੇ ਵੀਹ ਕਰੋੜ ਰੁਪਈਆ ਕਿਸ ਜਗ੍ਹਾ ਤੇ ਕਿਸ ਤਰ੍ਹਾਂ ਲਗਾਇਆ ਅਤੇ ਕਿਸ ਜਗ੍ਹਾ ਤੇ ਕਮੀ ਰਹੀ ਕਿ ਇਕ ਦਿਨ ਦੀ ਬਾਰਿਸ਼ ਦੇ ਨਾਲ ਹੀ ਜੱਲ੍ਹਿਆਂਵਾਲਾ ਬਾਗ ਪਾਣੀ ਪਾਣੀ ਹੋ ਗਿਆ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ ਦੇ ਇਤਿਹਾਸਕ ਖੂਹ ਨੂੰ ਬਦਲ ਕੇ ਇੱਕ ਸ਼ੀਸ਼ਿਆਂ ਵਾਲੀ ਡੱਬੀ ਦਾ ਰੂਪ ਦਿੱਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੂਹ ਨੂੰ ਪਹਿਲਾਂ ਵਾਲੀ ਦਿੱਖ ਹੀ ਦਿੱਤੀ ਜਾਵੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੱਲ੍ਹਿਆਂਵਾਲੇ ਬਾਗ ਦੇ ਸ਼ਹੀਦ ਹੀਰੋ ਜਿਨ੍ਹਾਂ ਦੀਅਾਂ ਇਤਹਾਸ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੋ ਲੋਕ ਪਹਿਲੀ ਵਾਰੀ ਜਲ੍ਹਿਆਂਵਾਲਾ ਬਾਗ਼ ਆਉਂਦੇ ਹਨ ਉਨ੍ਹਾਂ ਉੱਤੇ ਜਲ੍ਹਿਆਂਵਾਲਾ ਬਾਗ ਬਹੁਤ ਵਧੀਆ ਲੱਗੇਗਾ ਲੇਕਿਨ ਅਸਲ ਵਿੱਚ ਇਹ ਸ਼ਹੀਦੀ ਸਮਾਰਕ ਨੂੰ ਖਤਮ ਕਰਕੇ ਸੈਲਫੀ ਪੁਆਇੰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਹੋਣ ਦਵਾਂਗੇ ਇਸਦੇ ਨਾਲ ਹੀ ਉਨ੍ਹਾਂ ਨੇ ਅਮਰ ਜਯੋਤੀ ਤੇ ਗੱਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਅਮਰ ਜੋਤੀ ਦੀ ਜਗ੍ਹਾ ਵੀ ਬਦਲ ਦਿੱਤੀ ਗਈ ਅਤੇ ਇਸ ਦੀ ਅਸਲ ਜਗ੍ਹਾ ਜੋ ਸ਼ਹੀਦੀ ਮਸਾਲ ਹੈ ਉਸਦੇ ਨਾਲ ਹੀ ਬਣਦੀ ਹੈ ਇਸ ਦੇ ਨਾਲ ਹੀ ਲਕਸ਼ਮੀ ਕਾਂਤ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਚਿੱਠੀ ਲਿਖੀ ਅਤੇ ਚਿੱਠੀ ਵਿੱਚ ਲਿਖਿਆ ਹੈ ਕਿ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਨਾਲ ਜੋ ਛੇੜਛਾੜ ਕੀਤੀ ਗਈ ਹੈ ਉਸਨੂੰ ਦਰਬਾਰਾ ਦਰੁਸਤ ਕੀਤਾ ਜਾਵੇ।