ਜੈਪਾਲ ਭੁੱਲ ਦੇ ਦੂਜਾ ਪੋਸਟਮਾਰਟਮ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਆਦੇਸ਼ ਦਿੱਤੇ ਗਏ ਹਨ। ਭੁੱਲਰ ਦੇ ਪਰਿਵਾਰ ਦੀ ਪਟੀਸ਼ਨ ‘ਤੇ ਫੈਸਲਾ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦਾ ਇਕ ਪੈਨਲ ਭੁੱਲਰ ਦਾ ਪੋਸਟ ਮਾਰਟਮ ਕਰੇਗਾ। ਭੁੱਲਰ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਲਿਆਵੇਗਾ।
ਭੁੱਲਰ ਦੇ ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਜੇ ਕੋਲਕਾਤਾ ਵਿਚ ਕਰਵਾਏ ਗਏ ਪੋਸਟ ਮਾਰਟਮ ਅਤੇ ਪੀਜੀਆਈ ਵਿਖੇ ਕਰਵਾਏ ਗਏ ਪੋਸਟ ਮਾਰਟਮ ਦੇ ਨਤੀਜੇ ਇਕੋ ਜਿਹੇ ਨਹੀਂ ਹੋਏ ਤਾਂ ਪਰਿਵਾਰ ਅਗਲੀ ਕਾਨੂੰਨੀ ਪ੍ਰਕਿਰਿਆ ‘ਚ ਜਾ ਸਕਦਾ ਹੈ।
ਗੈਂਗਸਟਰ ਜਸਪ੍ਰੀਤ ਦਾ 9 ਜੂਨ ਨੂੰ ਕੋਲਕਾਤਾ ਵਿੱਚ ਐਨਕਾਊਂਟਰ ਹੋਇਆ ਸੀ। ਪਰਿਵਾਰ ਨੇ ਅਜੇ ਭੁੱਲਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਹੈ ਕਿਉਂਕਿ ਉਸਦੇ ਪਿਤਾ ਨੇ ਦੂਸਰੀ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਭੁੱਲਰ ਦਾ ਫੇਕ ਐਨਕਾਊਂਟਰ ਹੋਇਆ ਸੀ।