ਦਿੱਲੀ ਦੇ ਵਿੱਚ ਪਿਛਲੇ ਸਾਲ ਫਰਵਰੀ 2020 ਦੇ ਵਿੱਚ ਹਿੰਸਾ ਹੋਈ ਸੀ ਜਿਸ ਸਮੇਂ ਕਰਾਵਲ ਨਗਰ ਦੇ ਐਸਐਚਓ ਸੰਜੀਵ ਕੁਮਾਰ ਰਹੇ ਸੀ ਜਿਨਾਂ ਦਾ ACP ਤੋਂ ਡਿਮੋਸ਼ਨ ਕਰ ਦਿੱਤਾ ਗਿਆ ਹੈ। ਸੰਜੀਵ ਕੁਮਾਰ ਨੂੰ ਡਿਮੋਸ਼ਨ ਕਰਕੇ ਫ਼ਿਰ ਇੰਸਪੈਕਟਰ ਬਣਾਇਆ ਗਿਆ ਹੈ। ਪੁਲਿਸ ਹੈੱਡਕੁਆਰਟਰ ਤੋਂ ਮਿਲੀ ਸਿਫਾਰਸ਼ ‘ਤੇ ਉਪ ਰਾਜਪਾਲ ਨੇ ਮੋਹਰ ਲਗਾ ਦਿੱਤੀ ਹੈ, ਜਿਸ ਨੂੰ ਗ੍ਰਹਿ ਮੰਤਰਾਲੇ ਨੇ ਹਰੀ ਝੰਡੀ ਦੇ ਦਿੱਤੀ ਹੈ। ਸੰਜੀਵ ਕੁਮਾਰ ਏਸੀਪੀ ਸੰਚਾਲਨ ਸ਼ਾਹਦਰਾ ਦਾ ਕੰਮ ਕਰ ਰਹੇ ਹਨ। ਸੰਜੀਵ ਕੁਮਾਰ ਇਸ ਸਮੇਂ ਨਵੇਂ ਆਦੇਸ਼ ਤੋਂ ਬਾਅਦ ਛੁੱਟੀ ‘ਤੇ ਚਲੇ ਗਏ ਹਨ।
ਫਰਵਰੀ 2020 ਵਿਚ ਉੱਤਰ-ਪੂਰਬੀ ਦਿੱਲੀ ਵਿਚ ਹੋਈ ਹਿੰਸਾ ਦੌਰਾਨ ਕਰਾਵਲ ਨਗਰ ਦੇ ਐਸਐਚਓ ਰਹੇ ਸੰਜੀਵ ਕੁਮਾਰ ‘ਤੇ ਦੋਸ਼ ਹੈ ਕਿ ਸ਼ਿਵ ਵਿਹਾਰ ਇਲਾਕੇ ਵਿੱਚ ਹੋਈ ਹਿੰਸਾ ਦੇ ਇਕ ਕੇਸ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਵਿਚ ਇੱਕ ਹੀ ਸ਼ਖ਼ਸ ਦਾ ਨਾਂਅ ਪੀੜਤ ਅਤੇ ਮੁਲਜ਼ਮ ਦੋਵਾਂ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਦੰਗਿਆਂ ਦੌਰਾਨ ਸ਼ਿਵ ਵਿਹਾਰ ਦੇ ਹਾਜੀ ਹਾਸ਼ਿਮ ਨੇ ਆਪਣਾ ਘਰ ਸਾੜਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਦੋਸ਼ ਪੱਤਰ ਵਿੱਚ ਹਾਸ਼ਮ ਦਾ ਨਾਮ ਪੀੜਤ ਅਤੇ ਦੋਸ਼ੀ ਵਜੋਂ ਦਰਜ ਕੀਤਾ ਗਿਆ ਸੀ।
ਦੱਸ ਦੇਈਏ ਕਿ 23 ਫਰਵਰੀ ਤੋਂ 26 ਫਰਵਰੀ 2020 ਦਰਮਿਆਨ ਹੋਈ ਦਿੱਲੀ ਹਿੰਸਾ ਵਿੱਚ 53 ਲੋਕਾਂ ਦੀ ਮੌਤ ਹੋ ਗਈ ਸੀ। ਹਾਈ ਕੋਰਟ ਵਿੱਚ 13 ਜੁਲਾਈ ਨੂੰ ਦਾਇਰ ਕੀਤੇ ਗਏ ਦਿੱਲੀ ਪੁਲਿਸ ਦੇ ਹਲਫਨਾਮੇ ਅਨੁਸਾਰ 40 ਮਸਲਿਆਂ ਅਤੇ 13 ਹਿੰਦੂ ਮਾਰੇ ਗਏ ਸਨ। ਦਿੱਲੀ ਉੱਤਰ-ਪੂਰਬੀ ਹਿੰਸਾ ਦੀ ਜਾਂਚ ਅਦਾਲਤ ਦੀ ਚੌਕਸੀ ‘ਤੇ ਹੈ।
23 ਫਰਵਰੀ 2020 ਨੂੰ ਹੋਏ ਇਨ੍ਹਾਂ ਦੰਗਿਆਂ ਵਿੱਚ 581 ਲੋਕ ਜ਼ਖਮੀ ਹੋਏ ਸਨ। 24 ਅਤੇ 25 ਫਰਵਰੀ ਨੂੰ ਉੱਤਰ-ਪੂਰਬੀ ਦਿੱਲੀ ਵਿਚ ਹੋਈ ਹਿੰਸਾ ਨੇ ਬਹੁਤ ਸਾਰੇ ਹਲਚਲ ਮਚਾ ਦਿੱਤੀ ਸੀ। ਹਿੰਸਾ ਦੇ ਇਨ੍ਹਾਂ ਮਾਮਲਿਆਂ ਵਿੱਚ ਕੁੱਲ 755 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਸ ਵਿਚ ਸਾਰੀਆਂ ਸ਼ਿਕਾਇਤਾਂ ਸ਼ਾਮਲ ਹਨ।