ਪੰਜਾਬ ਦੇ ਲੁਧਿਆਣਾ ‘ਚ ਬੁੱਧਵਾਰ ਨੂੰ ਏ.ਸੀ.ਪੀ ਜੋਤੀ ਯਾਦਵ ਲਾਈਟ ਸਾਊਥ ‘ਚ ਲੋਕਾਂ ਦੇ ਘਰਾਂ ‘ਚ ਛਾਪੇਮਾਰੀ ਕਰਨ ਪਹੁੰਚੇ। ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚ ਗਏ। ਵਿਧਾਇਕ ਛੀਨਾ ਨੇ ਮੌਕੇ ‘ਤੇ ਏ.ਸੀ.ਪੀ ਜੋਤੀ ਯਾਦਵ ਦੀ ਕਲਾਸ ਲਗਾਈ।
ਵਿਧਾਇਕ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਤੁਸੀਂ ਉਨ੍ਹਾਂ ਦੇ ਇਲਾਕੇ ‘ਚ ਛਾਪੇਮਾਰੀ ਕਰਨ ਆਏ ਹੋ ਤਾਂ ਕਿਸ ਤੋਂ ਪੁੱਛ ਆਏ ਹੋ। ਜੇਕਰ ਛਾਪੇਮਾਰੀ ਕਰਨੀ ਹੋਵੇ ਤਾਂ ਹਲਕਾ ਵਿਧਾਇਕ ਨਾਲ ਘੱਟੋ-ਘੱਟ ਇੱਕ ਵਾਰ ਸੰਪਰਕ ਕਰਨ। ਵਿਧਾਇਕ ਨੇ ਕਿਹਾ ਕਿ ਹਲਕਾ ਵਿਧਾਇਕ ਨੂੰ ਲੈ ਕੇ ਪੁਲਿਸ ਛਾਪੇਮਾਰੀ ਕਰਨ ਆਈ ਹੈ, ਇਹ ਚੰਗੀ ਗੱਲ ਹੈ, ਪਰ ਜੇਕਰ ਹਲਕਾ ਵਿਧਾਇਕ ਨੂੰ ਨਾਲ ਲੈ ਕੇ ਛਾਪਾ ਮਾਰਿਆ ਜਾਵੇ ਤਾਂ ਬਿਹਤਰ ਹੈ।
ਇਸ ਦਾ ਕਾਰਨ ਇਹ ਹੈ ਕਿ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਹੈ ਜਾਂ ਕਿਤੇ ਸ਼ੱਕੀ ਵਿਅਕਤੀ ਨਜ਼ਰ ਆਉਂਦੇ ਹਨ ਤਾਂ ਲੋਕ ਉਨ੍ਹਾਂ ਖਿਲਾਫ ਪੁਲਸ ਨੂੰ ਦੱਸਣ ਤੋਂ ਵੀ ਝਿਜਕਦੇ ਹਨ, ਜਦਕਿ ਲੋਕਾਂ ਵੱਲੋਂ ਚੁਣੇ ਗਏ ਵਿਧਾਇਕ ਨਾਲ ਲੋਕ ਖੁੱਲ੍ਹ ਕੇ ਗੱਲ ਕਰਦੇ ਹਨ। ਇਸ ਤਰ੍ਹਾਂ ਦੀ ਪੁਲਿਸ ਦਾ ਇਲਾਕੇ ਵਿੱਚ ਆਉਣਾ ਅਤੇ ਲੋਕਾਂ ਦੇ ਘਰਾਂ ਵਿੱਚ ਵੜਨਾ ਕਿਤੇ ਨਾ ਕਿਤੇ ਲੋਕਾਂ ਵਿੱਚ ਡਰ ਪੈਦਾ ਕਰਦਾ ਹੈ। ਇਸ ਲਈ ਲੋਕਾਂ ਵੱਲੋਂ ਚੁਣੇ ਹਲਕਾ ਵਿਧਾਇਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਏਸੀਪੀ ਜੋਤੀ ਯਾਦਵ ਨੇ ਵਿਧਾਇਕ ਦੇ ਸਾਹਮਣੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੀਪੀ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਜਾ ਕੇ ਸਰਚ ਮੁਹਿੰਮ ਚਲਾਓ।