Action against Illegal Mining: ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ‘ਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਨੇ ਦੱਸਿਆ ਕਿ ਉੱਪ ਮੰਡਲ ਅਫ਼ਸਰ (ਮਾਈਨਿੰਗ), ਡੇਰਾਬੱਸੀ ਲਖਵੀਰ ਸਿੰਘ ਵੱਲੋਂ ਆਪਣੀ ਟੀਮ ਨਾਲ ਪੀਆਰ 7 ਰੋਡ ਜ਼ੀਰਕਪੁਰ ਤੇ ਮੁਬਾਰਕਪੁਰ ਦੇ ਵਿੱਚ ਰੇਤਾ, ਮਿੱਟੀ ਅਤੇ ਬਜਰੀ ਢੋਹਣ ਵਾਲੇ ਕੁੱਲ 100 ਵਹੀਕਲਾਂ ਦੇ ਮਾਈਨਿੰਗ ਨਾਲ ਸਬੰਧਤ ਪਰਮਿਟ ਅਤੇ ਦਸਤਾਵੇਜਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਟਿੱਪਰ ਪੀਬੀ 65 ਪੀ 7346 ਤੇ ਐਚਆਰ 68 ਬੀ 8700 ਦਾ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਦੇ ਰੂਲ ਨੰ 74 ਅਤੇ 75 ਤਹਿਤ ਚਲਾਨ ਕੀਤਾ ਗਿਆ ਅਤੇ ਵਹੀਕਲ ਜ਼ਬਤ ਕੀਤੇ ਗਏ। ਲਖਵੀਰ ਸਿੰਘ ਨੇ ਆਪਣੇ ਕਾਰਜਖੇਤਰ ਵਿੱਚ ਚਲ ਰਹੇ ਵੱਖ-ਵੱਖ ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਮਿੱਟੀ ਦੀ ਪੁਟਾਈ ਸਬੰਧੀ ਜਾਰੀ ਹੋਣ ਵਾਲੇ ਕੇ2, ਕੇ1, ਪਰਮਿਟਾਂ ਦੀ ਵੀ ਚੈਕਿੰਗ ਕੀਤੀ।
ਕਾਰਜਕਾਰੀ ਇੰਜੀਨੀਅਰ ਮੁਤਾਬਕ ਮਾਈਨਿੰਗ ਟੀਮ ਡੇਰਾਬੱਸੀ ਆਉਣ ਸਮੇਂ ਵਿੱਚ ਅਚਨਚੇਤ ਛਾਪਿਆਂ ਨੂੰ ਹੋਰ ਵੀ ਵਧਾਏਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉੱਪ ਮੰਡਲ ਅਫ਼ਸਰ ਮਾਈਨਿੰਗ, ਮੋਹਾਲੀ ਜੀਵਨਜੋਤ ਸਿੰਘ ਵੱਲੋਂ ਆਪਣੀ ਟੀਮ ਨਾਲ ਮਾਜਰੀ ਬਲਾਕ ਅਤੇ ਮੋਹਾਲੀ ਸ਼ਹਿਰ ਵਿੱਚ ਵੱਖ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਮਾਈਨਿੰਗ ਟੀਮ ਮੋਹਾਲੀ ਵੱਲੋਂ ਤਿੰਨ ਟਿਪਰਾਂ ਦੇ ਮਾਈਨਿੰਗ ਮਿਨਰਲ ਨਾਲ ਸਬੰਧਤ ਡਾਕੂਮੈਂਟਸ ਨਾ ਹੋਣ ਕਾਰਨ ਚਲਾਨ ਕੀਤੇ ਗਏ।
ਜਿਲ੍ਹਾ ਮਾਈਨਿੰਗ ਅਫ਼ਸਰ, ਐਸਏਐਸ ਨਗਰ (ਮੋਹਾਲੀ) ਰਜਿੰਦਰ ਘਈ ਵੱਲੋਂ ਆਪਣੀਆਂ ਟੀਮਾਂ ਨੂੰ ਅਚਨਚੇਤ ਛਾਪੇ ਮਾਰੀ ਕਰਕੇ ਅਤੇ ਨਾਕੇ ਲਗਾ ਕੇ ਨਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਰੂਲਾਂ ਮੁਤਾਬਿਕ ਕਾਰਵਾਈ ਕਰਨ ਲਈ ਸਖਤ ਹਦਾਇਤਾਂ ਕੀਤੀਆਂ ਗਈਆ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮੁਹਿੰਮ ਹੋਰ ਵੀ ਤੇਜ਼ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h