Gurdaspur News: ਪੰਜਾਬ ਸਰਕਾਰ ਵੱਲੋਂ ਖੇਤਾਂ ਵਿਚੋਂ ਮਿੱਟੀ ਦੀ ਪੁਟਾਈ ਲਈ ਮਾਇਨਿੰਗ ਪਾਲਿਸੀ ਦੇ ਤਹਿਤ ਆਨਲਾਈਨ ਲਾਇਸੇੰਸ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਪਰ ਮਾਇਨਿਗ ਮਾਫੀਆ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ ਅਤੇ ਗੁਰਦਾਸਪੁਰ ਦੇ ਬਾਹਰਵਾਰ ਇਲਾਕਿਆਂ ਵਿਚ ਲਗਾਤਾਰ ਮਿੱਟੀ ਦੀ ਪੁਟਾਈ ਹੋ ਰਹੀ ਹੈ।
ਵਿਭਾਗ ਦੇ ਅਧਿਕਾਰੀਆਂ ਵੱਲੋਂ ਕਲਾਨੋਰ ਇਲਾਕੇ ਵਿੱਚ ਪੁਲਿਸ ਦੇ ਸਹਿਯੋਗ ਨਾਲ ਖੇਤਾਂ ਵਿੱਚੋਂ ਨਜਾਇਜ਼ ਮਿੱਟੀ ਦੀ ਪੁਟਾਈ ਕਰਦੇ 2 ਲੋਕਾਂ ਨੂੰ ਜੇਸੀਬੀ ਅਤੇ ਟਿੱਪਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਮਾਈਨਿਗ ਵਿਭਾਗ ਦੇ ਐਸਡੀਓ ਅਮਿਤ ਸਲਾਰੀਆਂ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਮਾਈਨਿੰਗ ਇੰਸਪੈਕਟਰ ਡਰੇਨਜ ਕਮ ਮਾਈਨਿੰਗ ਡਵੀਜਨ ਗੁਰਦਾਸਪੁਰ ਵਲੋਂ ਤਫਤੀਸ ਦੌਰਾਨ ਪਿੰਡ ਰੁਡਿਆਣਾ ਤੋਂ ਹਰਪ੍ਰੀਤ ਸਿੰਘ ਰਿੱਕੂ ਪੁੱਤਰ ਕਿਸਨ ਸਿੰਘ, ਗੁਰਮੁੱਖ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀਆਂਨ ਰੁਡਿਆਣਾ ਨਜਾਇਜ ਮਾਈਨਿੰਗ ਕਰਦੇ ਪਾਏ ਗਏ ਸਨ, ਜਿਨਾਂ ਨੂੰ ਇੱਕ ਜੇਸੀਬੀ ਅਤੇ ਇੱਕ ਟਿੱਪਰ ਨੰ ਪੀਬੀ.12 ਬੀ.3790 ਸਮੇਤ ਕਾਬੂ ਕੀਤਾ ਗਿਆ ਹੈ। ਦੋਹਾਂ ਮਸ਼ੀਨਾਂ ਨੂੰ ਕਬਜ਼ੇ ਵਿਚ ਲੈ ਕੇ ਧਾਰਾ ਕਲਾਨੌਰ ਵਿੱਚ ਨਾਜਾਇਜ਼ ਮਾਈਨਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰਵਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h