ਜਿੰਮੀ ਸ਼ੇਰਗਿਲ ਦਾ ਜਨਮ ਤਿੰਨ ਦਸੰਬਰ 1970 ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਇੱਕ ਪੰਜਾਬੀ ਪਰਿਵਾਰ ‘ਚ ਹੋਇਆ। ਉਸਨੇ ਆਪਣੀ ਸ਼ੁਰੂਆਤੀ ਪੜ੍ਹਾਈ ਗੋਰਖਪੁਰ ਤੋਂ ਕੀਤੀ ਤੇ ਇਸ ਤੋਂ ਬਾਅਦ ਜਿੰਮੀ ਸ਼ੇਰਗਿਲ ਨੇ ਲਖਨਊ ਅਤੇ ਪੰਜਾਬ ‘ਚ ਆਪਣੀ ਬਾਕੀ ਪੜਾਈ ਪੂਰੀ ਕੀਤੀ।
ਉਨ੍ਹਾਂ ਨੇ ਫਿਲਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਜਿੰਮੀ ਸ਼ੇਰਗਿਲ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਸਾਲ 1996 ਵਿੱਚ ਫਿਲਮ ਮਾਚਿਸ ਤੋਂ ਕੀਤੀ।
ਫਿਲਮ ਮਾਚਿਸ ‘ਚ ਜਿੰਮੀ ਸ਼ੇਰਗਿੱਲ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਫਿਰ ਉਸਨੇ ਮੁਹੱਬਤੇਂ, ਦਿਲ ਹੈ ਤੁਮਹਾਰਾ, ਹਾਸਿਲ, ਮੁੰਨਾ ਭਾਈ ਐੱਮ.ਬੀ.ਬੀ.ਐੱਸ., ਏ ਵੇਨਡਸਡੇ, ਤਨੂ ਵੈਡਸ ਮਨੂ, ਸਾਹੇਬ ਬੀਵੀ ਔਰ ਗੈਂਗਸਟਰ ਸੀਰੀਜ਼, ਸਪੈਸ਼ਲ 26 ਅਤੇ ਮੁਕਬਾਬਾਜ਼ ਸਮੇਤ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਜਿੰਮੀ ਸ਼ੇਰਗਿੱਲ ਨੇ ਹਿੰਦੀ ਸਿਨੇਮਾ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕੰਮ ਕੀਤਾ ਹੈ।
ਜਿੰਮੀ ਸ਼ੇਰਗਿੱਲ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਮੰਨਤ, ਧਰਤੀ, ਆ ਗਏ ਮੁੰਡੇ ਯੂਕੇ ਦੇ, ਸ਼ਰੀਕ ਅਤੇ ਦਾਣਾ ਪਾਣੀ।
ਤਨੂ ਵੈਡਸ ਮਨੂ, ਤਨੂ ਵੈਡਸ ਮਨੂ ਰਿਟਰਨਜ਼, ਦਿਲ ਹੈ ਤੁਮਹਾਰਾ, ਮੇਰੇ ਯਾਰ ਕੀ ਸ਼ਾਦੀ ਹੈ, ਹੈਪੀ ਭਾਗ ਜਾਏਗੀ ਅਤੇ ਟੌਮ ਡਿਕ ਐਂਡ ਹੈਰੀ ਵਰਗੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।
ਫਿਲਮਾਂ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਵੈੱਬ ਸੀਰੀਜ਼ ‘ਚ ਵੀ ਕੰਮ ਕਰ ਚੁੱਕੇ ਹਨ। ਉਹ ਰੰਗਬਾਜ਼ ਫਿਰ ਸੇ ਐਂਡ ਯੂਅਰ ਆਨਰ ਵਿੱਚ ਨਜ਼ਰ ਆਏ। ਜਿੰਮੀ ਸ਼ੇਰਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2001 ‘ਚ ਆਪਣੀ ਪ੍ਰੇਮਿਕਾ ਪ੍ਰਿਅੰਕਾ ਪੁਰੀ ਨਾਲ ਵਿਆਹ ਕੀਤਾ। ਜਿੰਮੀ ਸ਼ੇਰਗਿੱਲ ਅਤੇ ਪ੍ਰਿਅੰਕਾ ਪੁਰੀ ਦਾ ਵੀ ਇੱਕ ਬੇਟਾ ਹੈ ਜਿਸਦਾ ਨਾਮ ਵੀਰ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER