Monalisa Celebrated Birthday with Vikrant: ਭੋਜਪੁਰੀ ਸਿਨੇਮਾ ਦੀ ਬੋਲਡ ਅਤੇ ਹੌਟ ਐਕਟਰਸ ਮੋਨਾਲੀਸਾ ਅੱਜ 40 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 21 ਨਵੰਬਰ 1982 ਨੂੰ ਕੋਲਕਾਤਾ ‘ਚ ਹੋਇਆ। ਇਸ ਖਾਸ ਮੌਕੇ ‘ਤੇ ਉਸ ਦੇ ਪਤੀ ਵਿਕਰਾਂਤ ਸਿੰਘ ਰਾਜਪੂਤ ਨੇ ਐਕਟਰਸ ਨੂੰ ਖਾਸ ਸਰਪ੍ਰਾਈਜ਼ ਦਿੱਤਾ।
ਮੋਨਾਲੀਸਾ ਦੇ ਪਤੀ ਵਿਕਰਾਂਤ ਸਿੰਘ ਰਾਜਪੂਤ ਨੇ ਪਤਨੀ ਮੋਨਾਲੀਸਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ, ਜਿਸ ‘ਚ ਦੋਵਾਂ ‘ਚ ਬੇਹੱਦ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਤੇ ਉਸ ਨੇ ਆਪਣੇ ਪਿਆਰੇ ਪਤੀ ਨਾਲ ਕੇਕ ਕੱਟਿਆ।
ਵੀਡੀਓ ਦੇ ਬੈਕਗ੍ਰਾਊਂਡ ‘ਚ ਰੋਮਾਂਟਿਕ ਗਾਣਾ ਚੱਲ ਰਿਹਾ ਹੈ, ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਵਿਕਰਾਂਤ ਨੇ ਲਿਖਿਆ, ‘ਹੈਪੀ ਬਰਥਡੇ ਮਾਈ ਵਰਲਡ ਮੋਨਾਲੀਸਾ (ਰੈੱਡ ਹਾਰਟ ਇਮੋਜੀ) ਲਵ ਯੂ।’ ਫੈਨਸ ਵੀ ਦੋਵਾਂ ਦੇ ਇਨ੍ਹਾਂ ਪਲਾਂ ਨੂੰ ਖੂਬ ਪਸੰਦ ਕਰ ਰਹੇ ਹਨ।
ਵੀਡੀਓ ‘ਚ ਮੋਨਾਲੀਸਾ ਨੂੰ ਮਿੰਨੀ ਸਕਰਟ ਅਤੇ ਬਰੇਲੇਟ ‘ਚ ਦੇਖਿਆ ਜਾ ਰਿਹਾ ਹੈ। ਉਹ ਬੋਲਡ ਰੈੱਡ ਕਲਰ ਦੀ ਡਰੈੱਸ ‘ਚ ਕਾਫੀ ਹੌਟ ਲੱਗ ਰਹੀ ਹੈ ਤੇ ਉੱਥੇ ਹੀ ਵਿਕਰਾਂਤ ਨੇ ਸ਼ਾਰਟਸ ਪਾਏ ਹਨ। ਵਿਕਰਾਂਤ ਦੇ ਇਸ ਵੀਡੀਓ ਨੂੰ 26 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਦੱਸ ਦੇਈਏ ਕਿ ਮੋਨਾਲੀਸਾ ਭੋਜਪੁਰੀ ਦੀ ਮਸ਼ਹੂਰ ਐਕਟਰਸ ਹੈ। ਹੁਣ ਭਾਵੇਂ ਉਹ ਭੋਜਪੁਰੀ ਫਿਲਮਾਂ ਤੋਂ ਦੂਰ ਹੈ ,ਪਰ ਉਨ੍ਹਾਂ ਦੀ ਫੈਨ ਫੋਲੋਇੰਗ ਕਿਸੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੇ ਗੀਤ ਅਤੇ ਫਿਲਮਾਂ ਨੂੰ ਲੋਕ ਅੱਜ ਵੀ ਕਾਫੀ ਪਸੰਦ ਕਰਦੇ ਹਨ।
ਇਸ ਤੋਂ ਇਲਾਵਾ ਐਕਟਰਸ ਫੈਨਸ ਨਾਲ ਜੁੜੇ ਰਹਿਣ ਲਈ ਆਪਣੇ ਨਾਲ ਜੁੜੇ ਅਪਡੇਟਸ ਇੰਸਟਾਗ੍ਰਾਮ ‘ਤੇ ਕੋਈ ਨਾ ਕੋਈ ਫੋਟੋਸ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
iOS: https://apple.co/3F63oER