ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਗਲੈਮਰਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵਿਚਕਾਰ ਰੱਖਦੀ ਹੈ। ਹਾਲ ਹੀ ‘ਚ ਨੇਹਾ ਨੇ ਖੁੱਲ੍ਹੇ ਅਸਮਾਨ ਹੇਠ ਆਰਾਮ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ‘ਤੇ ਨੇਹਾ ਸ਼ਰਮਾ ਦੀ ਭੈਣ ਆਇਸ਼ਾ ਸ਼ਰਮਾ ਦਾ ਮਜ਼ਾਕੀਆ ਕਮੈਂਟ ਵੀ ਆਇਆ ਹੈ।
ਆਇਸ਼ਾ ਨੇ ਨੇਹਾ ਨੂੰ ਗਰਲ ਕ੍ਰਸ਼ ਕਹਿ ਕੇ ਤਾਰੀਫ ਕੀਤੀ ਹੈ। ਨੇਹਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ।
ਇਸ ਤੋਂ ਬਾਅਦ ਫਿਲਮਾਂ ‘ਚ ਐਕਟਿੰਗ ਦਾ ਸਫਰ ਸ਼ੁਰੂ ਹੋਇਆ।ਨੇਹਾ ਨੇ ਸਾਲ 2007 ਵਿੱਚ ਤੇਲਗੂ ਫਿਲਮ ਚਿਰੂਥਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਕਰੂਕ ਨਾਮ ਦੀ ਫਿਲਮ ਨਾਲ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ। ਨੇਹਾ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਇੰਡਸਟਰੀ ‘ਚ ਐਕਟਿਵ ਹੈ।
ਨੇਹਾ ਸ਼ਰਮਾ ਨੂੰ ਹਾਲ ਹੀ ਵਿੱਚ ਆਈ ਫਿਲਮ ਤਾਨਾਜੀ ਵਿੱਚ ਵੀ ਦੇਖਿਆ ਗਿਆ। ਫਿਲਮਾਂ ਦੇ ਨਾਲ-ਨਾਲ ਨੇਹਾ ਸ਼ਰਮਾ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER