ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਆਪਣੀ ਆਉਣ ਵਾਲੀ ਫ਼ਿਲਮ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਬਾਬਾ ਮਹਾਕਾਲ ਦੇ ਦਰਬਾਰ ਪਹੁੰਚੀ, ਜਿੱਥੇ ਉਸ ਨੇ ਰੇਲਿੰਗ ਤੋਂ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਫ਼ਿਲਮ ਦੀ ਸਫਲਤਾ ਦੀ ਕਾਮਨਾ ਕੀਤੀ।

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਭੂਮੀ ਪੇਡਨੇਕਰ ਆਪਣੇ ਕੁਝ ਸਾਥੀਆਂ ਸਣੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸੀ, ਜਿੱਥੇ ਉਨ੍ਹਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਪਰਿਸਰ ‘ਚ ਸਥਿਤ ਹੋਰ ਮੰਦਰਾਂ ‘ਚ ਵੀ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ।

ਦੱਸਣਯੋਗ ਹੈ ਕਿ ਜਲਦ ਹੀ ਭੂਮਿ ਆਪਣੀ ਨਵੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ‘ਚ ਫ਼ਿਲਮ ਮੇਰੀ ਪਤੀ ਕੀ ਬੀਵੀ, ਅਫਵਾਹ, ਦਿ ਲੇਡੀ ਕਿਲਰ, ਰਸ਼, ਭਾਸਕਰ, ਤਖ਼ਤ ਵਰਗੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਸ ਦੀ ਸਫਲਤਾ ਲਈ ਭੂਮੀ ਪੇਡਨੇਕਰ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸੀ।

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਉਜੈਨ ਤੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਸੜਕ ‘ਤੇ ਰਹਿਣ ਵਾਲੇ ਨਿੱਕੇ-ਨਿੱਕੇ ਕਤੂਰਿਆਂ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਭੂਮਿ ਨੇ ਇਨ੍ਹਾਂ ਕਿਊਟ ਜਿਹੇ ਕਤੂਰਿਆਂ ਨਾਲ ਆਪਣੀ ਇਹ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ।

ਅਦਾਕਾਰਾ ਨੇ ਆਪਣੀ ਵੀਡੀਓ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਰੱਬ ਦਾ ਬਹੁਤ ਸ਼ੁਕਰੀਆ ਜਿਸ ਨੇ ਕੁੱਤੇ ਬਣਾਏ ❤️ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਉਨ੍ਹਾਂ ਨੂੰ ਖਾਣਾ ਖੁਆਓ, ਉਨ੍ਹਾਂ ਨੂੰ ਪਿਆਰ ਕਰੋ। #Sunday #Ujjain ਇਹ ਕਤੂਰੇ ਆਪਣੇ ਆਲੇ-ਦੁਆਲੇ ਪਏ ਕੂੜੇ ਨੂੰ ਚਬਾ ਰਹੇ ਸਨ, ਇਸ ਲਈ ਕਿਰਪਾ ਕਰਕੇ ਕੂੜਾ ਫੈਲਾਉਣਾ ਬੰਦ ਕਰੋ।”

ਅਦਾਕਾਰਾ ਆਪਣੀ ਇਸ ਕਿਊਟ ਵੀਡੀਓ ਦੇ ਰਾਹੀਂ ਆਪਣੇ ਫੈਨਜ਼ ਨੂੰ ਜਾਨਵਰਾਂ ਪ੍ਰਤੀ ਪਿਆਰ ਤੇ ਸੰਵੇਦਨਾ ਦੇ ਭਾਵ ਰੱਖਣ ਦਾ ਸੰਦੇਸ਼ ਦੇ ਰਹੀ ਹੈ। ਫੈਨਜ਼ ਅਦਾਕਾਰਾ ਦੀ ਸ਼ਲਾਘਾ ਕਰ ਰਹੇ ਹਨ।

ਦੱਸ ਦੇਈਏ ਕਿ ਭੂਮਿ ਤੋਂ ਪਹਿਲਾਂ ਬਾਬਾ ਮਹਾਕਾਲ ਦੇ ਦਰਬਾਰ ‘ਚ ਕਈ ਹੋਰ ਬਾਲੀਵੁੱਡ ਕਲਾਕਾਰ ਵੀ ਹਾਜ਼ਰੀ ਲਗਵਾ ਚੁੱਕੇ ਹਨ। ਪਿਛਲੇ ਦਿਨੀਂ ਪਰਿਣੀਤੀ ਚੋਪੜਾ, ਸ਼ੇਖਰ ਸੁਮਨ, ਰੂਪਾਲੀ ਗਾਂਗੁਲੀ ਵੀ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੇ ਸਨ।
