Fennel Seeds Water Benefits: ਸੌਂਫ ਨੂੰ ਆਯੁਰਵੇਦ ਵਿੱਚ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ ਲੋਕ ਇਸ ਨੂੰ ਮਸਾਲਾ ਜਾਂ ਮਾਊਥ ਫ੍ਰੇਸ਼ਨਰ ਦੇ ਤੌਰ ‘ਤੇ ਇਸਤੇਮਾਲ ਕਰਦੇ ਹਨ ਪਰ ਫੈਨਿਲ ਚਾਹ ਬਣਾਉਣਾ ਅਤੇ ਪੀਣਾ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ।
ਸੌਂਫ ਦੀ ਤਾਸੀਰ ਠੰਢੀ ਹੁੰਦੀ ਹੈ, ਇਸ ਲਈ ਇਹ ਪੇਟ ਨੂੰ ਠੰਢਾ ਕਰਦਾ ਹੈ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਸੌਂਫ ‘ਚ ਕੈਲਸ਼ੀਅਮ, ਸੋਡੀਅਮ, ਆਇਰਨ, ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦੀ ਵੀ ਚੰਗੀ ਮਾਤਰਾ ਹੁੰਦੀ ਹੈ।
ਚਾਹ ‘ਚ ਸਿਰਫ ਇੱਕ ਚਮਚ ਸੌਂਫ ਸਰੀਰ ਨੂੰ ਠੰਢਕ ਦੇਣ ‘ਚ ਮਦਦ ਕਰਦੀ ਹੈ। ਇਸ ਨਾਲ ਮੈਟਾਬੋਲਿਜ਼ਮ ਵੀ ਬਿਹਤਰ ਹੁੰਦਾ ਹੈ। ਫੈਨਿਲ ਚਾਹ ਦਾ ਨਿਯਮਤ ਸੇਵਨ ਤੁਹਾਡੇ ਲਈ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੋਵੇਗਾ। ਜਾਣੋ ਸੌਂਫ ਵਾਲੀ ਚਾਹ ਪੀਣ ਦੇ ਫਾਇਦੇ-
ਵਜ਼ਨ ਘੱਟ ਕਰਨ ਵਿੱਚ ਮਦਦਗਾਰ: ਖਾਣੇ ਤੋਂ ਬਾਅਦ ਤੁਰੰਤ ਖਾਧੀ ਜਾਣ ਵਾਲੀ ਸੌਂਫ ਨਾਲ ਆਸਾਨੀ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ। ਜਿੱਥੇ ਇਹ ਡਾਈਜ਼ੇਸ਼ਨ ਪ੍ਰੋਸੈਸ ਠੀਕ ਰੱਖਦੀ ਹੈ, ਉੱਥੇ ਹੀ ਮੋਟਾਬੌਲਿਜ਼ਮ ਬੂਸਟਰ ਵੀ ਹੈ। ਇਸ ਨਾਲ ਵਾਧੂ ਚਰਬੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਲੀਵਰ ਨੂੰ ਰੱਖਦੀ ਸਿਹਤਮੰਦ: ਫੇਨਲ ਟੀ ਲੀਵਰ ਨੂੰ ਹੈਲਦੀ ਰੱਖਣ ਵਿੱਚ ਕਾਰਗਾਰ ਹੈ। ਹੈਲਦੀ ਲੀਵਰ ਨਾਲ ਕਲੈਸਟ੍ਰੋਲ ਕੰਟਰੋਲ ਹੁੰਦਾ ਹੈ। ਫੇਨਲ ਟੀ ਹਾਰਟ ਫੰਕਸ਼ਨ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਹਾਰਟ ਰੇਟ ਨੂੰ ਠੀਕ ਰੱਖਦੀ ਹੈ। ਫੇਨਲ ਵਿੱਚ ਮੌਜੂਦ ਪੋਟਾਸ਼ੀਅਮ ਕਾਰਨ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ।
ਅੱਖਾਂ ਲਈ ਫਾਇਦੇਮੰਦ: ਸੌਂਫ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਲਈ ਬਹੁਤ ਵਧੀਆ ਹੈ। ਸੌਂਫ ਦੇ ਪਾਣੀ ਨਾਲ ਵੀ ਅੱਖਾਂ ਨੂੰ ਧੋਣਾ ਫਾਇਦੇਮੰਦ ਹੁੰਦਾ ਹੈ।
ਡਾਇਬਟੀਜ਼ ਦੇ ਰਿਸਕ ਨੂੰ ਘੱਟ ਕਰਦਾ ਹੈ: ਫੇਨਲ ਸੀਡਸ ਵਿੱਚ ਵਿਟਾਮਿਨ ਸੀ ਤੇ ਪੋਟਾਸ਼ੀਅਮ ਉੱਚ ਮਾਤਰਾ ਵਿੱਚ ਹੁੰਦਾ ਹੈ ਜੋ ਡਾਇਬਟੀਜ਼ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਹ ਬੱਲਡ ਸ਼ੂਗਰ ਲੈਵਲ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਕੈਂਸਰ ਤੋਂ ਬਚਾਉਂਦਾ ਹੈ: ਸੌਂਫ ਦੀ ਚਾਹ ਵਿੱਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਉਂਦੇ ਹਨ। ਸੌਂਫ ਵਿੱਚ ਬ੍ਰੈਸਟ ਕੈਂਸਰ, ਲੀਵਰ ਕੈਂਸਰ ਤੇ ਕੋਨਲ ਕੈਂਸਰ ਦੇ ਸੈੱਲਜ਼ ਨੂੰ ਮਾਰਨ ਵਿੱਚ ਮਦਦ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h