Team India New Jersey: ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਤੋਂ ਪੰਜ ਦਿਨ ਪਹਿਲਾਂ BCCI ਨੇ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ ਕੀਤੀ ਹੈ। ਬੀਸੀਸੀਆਈ ਨੇ ਤਿੰਨੋਂ ਫਾਰਮੈਟ ਵਨਡੇ, ਟੀ-20 ਅਤੇ ਟੈਸਟ ਲਈ ਨਵੀਂ ਜਰਸੀ ਲਾਂਚ ਕੀਤੀ ਹੈ। ਬੀਸੀਸੀਆਈ ਨੇ ਕੁਝ ਸਮਾਂ ਪਹਿਲਾਂ ਐਡੀਡਾਸ ਨਾਲ ਸਮਝੌਤਾ ਕੀਤਾ ਸੀ, ਜਿਸ ਤੋਂ ਬਾਅਦ ਕ੍ਰਿਕਟ ਫੈਨਸ ਨਵੀਂ ਜਰਸੀ ਦਾ ਇੰਤਜ਼ਾਰ ਕਰ ਰਹੇ ਸੀ।
ਭਾਰਤੀ ਕ੍ਰਿਕਟ ਟੀਮ ਦੀ ਨਵੀਂ ਕਿੱਟ ਸਪਾਂਸਰ ਐਡੀਡਾਸ ਨੇ ਨਵੀਂ ਜਰਸੀ ਡਿਜ਼ਾਈਨ ਕੀਤੀ ਹੈ, ਜਿਸ ਨੂੰ ਵੀਰਵਾਰ ਨੂੰ ਇੱਕ ਵੀਡੀਓ ਰਾਹੀਂ ਸਾਰਿਆਂ ਨੂੰ ਪੇਸ਼ ਕੀਤਾ ਗਿਆ ਹੈ। ਟੀਮ ਇੰਡੀਆ ਨਵੀਂ ਜਰਸੀ ਪਹਿਨ ਕੇ 7 ਜੂਨ ਤੋਂ ਇੰਗਲੈਂਡ ਦੇ ਓਵਲ ਸਟੇਡੀਅਮ ਵਿੱਚ ਡਬਲਯੂਟੀਸੀ ਫਾਈਨਲ ਵਿੱਚ ਆਸਟਰੇਲੀਆ ਨਾਲ ਭਿੜੇਗੀ। ਨਵੀਂ ਜਰਸੀ ਦੀ ਖਾਸ ਵਿਸ਼ੇਸ਼ਤਾ ਇਸਦੇ ਮੋਢਿਆਂ ‘ਤੇ ਦਿੱਤੀ ਗਈ ਤਿੰਨ ਲਾਈਨਾਂ ਦੀ ਕਤਾਰ ਹੈ, ਜੋ ਕਿ ਐਡੀਡਾਸ ਦੇ ਮਸ਼ਹੂਰ ਤਿੰਨ-ਧਾਰੀਆਂ ਵਾਲੇ ਲੋਗੋ ਨੂੰ ਦਰਸਾਉਂਦੀਆਂ ਹਨ।
BCCI ਨੇ ਸ਼ੇਅਰ ਕੀਤਾ ਵੀਡੀਓ
ਬੀਸੀਸੀਆਈ ਨੇ ਵੀਡੀਓ ਸ਼ੇਅਰ ਕਰਕੇ ਜਰਸੀ ਲਾਂਚ ਕੀਤੀ ਹੈ। ਵੀਡੀਓ ਵਿੱਚ ਇੱਕ ਸਟੇਡੀਅਮ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਤਿੰਨ ਜਰਸੀ ਹੇਠਾਂ ਰੱਖੀ ਹੋਈ ਨਜ਼ਰ ਆ ਰਹੀ ਹੈ। ਐਨੀਮੇਟਡ ਹੈਲੀਕਾਪਟਰ ਤਿੰਨੋਂ ਜਰਸੀ ਚੁੱਕ ਕੇ ਪ੍ਰਸ਼ੰਸਕਾਂ ਨੂੰ ਨਵੀਂ ਜਰਸੀ ਦਿਖਾਉਂਦੇ ਹਨ। ਇਸ ਜਰਸੀ ਨੂੰ ਲੈ ਕੇ ਫੈਨਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਕੁਝ ਲੋਕਾਂ ਨੂੰ ਜਰਸੀ ਬਹੁਤ ਪਸੰਦ ਆਈ ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਜਰਸੀ ਦਾ ਰੰਗ ਅਸਮਾਨੀ ਨੀਲਾ ਹੋਣਾ ਚਾਹੀਦਾ ਸੀ।
View this post on Instagram
ਤਿੰਨੋਂ ਫਾਰਮੈਟਾਂ ਲਈ ਵੱਖ-ਵੱਖ ਜਰਸੀ
ਐਡੀਡਾਸ ਨੇ ਟੀਮ ਇੰਡੀਆ ਦੀ ਨਵੀਂ ਜਰਸੀ ਪੇਸ਼ ਕਰਦੇ ਹੀ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਇਸ ਵਾਰ ਭਾਰਤੀ ਕ੍ਰਿਕਟ ਟੀਮ ਤਿੰਨਾਂ ਫਾਰਮੈਟਾਂ ‘ਚ ਵੱਖ-ਵੱਖ ਜਰਸੀ ਪਾ ਕੇ ਖੇਡਦੀ ਨਜ਼ਰ ਆਉਣ ਵਾਲੀ ਹੈ। ਟੀਮ ਕੋਲ ਪਹਿਲਾਂ ਦੋ ਤਰ੍ਹਾਂ ਦੀ ਜਰਸੀ ਸੀ। ਟੈਸਟ ਕ੍ਰਿਕਟ ‘ਚ ਚਿੱਟੀ ਜਰਸੀ ਪਹਿਨੀ ਜਾਂਦੀ ਸੀ ਅਤੇ ਇਸੇ ਡਿਜ਼ਾਈਨ ਵਾਲੀ ਨੀਲੀ ਜਰਸੀ ਸੀਮਤ ਓਵਰਾਂ ਦੀ ਕ੍ਰਿਕਟ ਯਾਨੀ ਵਨਡੇ ਤੇ ਟੀ-20 ‘ਚ ਪਹਿਨੀ ਜਾਂਦੀ ਸੀ ਪਰ ਇਸ ਵਾਰ ਵਨਡੇ ਅਤੇ ਟੀ-20 ਲਈ ਵੀ ਵੱਖ-ਵੱਖ ਤਰ੍ਹਾਂ ਦੀ ਜਰਸੀ ਤਿਆਰ ਕੀਤੀ ਗਈ ਹੈ।
ਵਾਨਖੇੜੇ ਸਟੇਡੀਅਮ ਵਿੱਚ ਲਾਂਚ ਕੀਤੀ ਗਈ ਨਵੀਂ ਜਰਸੀ
ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਇੱਕ ਇਵੈਂਟ ਦੌਰਾਨ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ ਕੀਤੀ ਗਈ। ਐਡੀਡਾਸ ਨੇ ਇਸ ਲਾਂਚ ਦੀ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀ ਹੈ, ਜੋ ਕ੍ਰਿਕਟ ਪ੍ਰਸ਼ੰਸਕਾਂ ‘ਚ ਜ਼ਬਰਦਸਤ ਵਾਇਰਲ ਹੋ ਗਈ ਹੈ। ਲਾਂਚ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ਆਈਕੋਨਿਕ ਮੂਵਮੈਂਟ, ਆਈਕੋਨਿਕ ਸਟੇਡੀਅਮ, ਪੇਸ਼ ਹੈਟੀਮ ਇੰਡੀਆ ਦੀ ਨਵੀਂ ਜਰਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h