ਫਰਾਂਸ ‘ਚ ਚੱਲ ਰਹੇ ਕਾਨਸ ਫਿਲਮ ਫੈਸਟੀਵਲ ‘ਚ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਆਪਣੇ ਜੌਹਰ ਦਿਖਾ ਰਹੀਆਂ ਹਨ। ਐਸ਼ਵਰਿਆ ਰਾਏ, ਸਾਰਾ ਅਲੀ ਖਾਨ, ਮ੍ਰਿਣਾਲ ਠਾਕੁਰ, ਈਸ਼ਾ ਗੁਪਤਾ ਅਤੇ ਸਪਨਾ ਚੌਧਰੀ ਤੋਂ ਬਾਅਦ ਹੁਣ ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਇਸ ਫ੍ਰੈਂਚ ਰਿਵੇਰਾ ‘ਚ ਕਦਮ ਰੱਖਿਆ ਹੈ।

ਅਭਿਨੇਤਰੀ ਅਦਿਤੀ ਰਾਓ ਹੈਦਰੀ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਅਭਿਨੇਤਰੀ ਨੀਲੇ ਸਲੀਵਲੇਸ ਗਾਊਨ ‘ਚ ਨਜ਼ਰ ਆ ਰਹੀ ਹੈ।

ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਅਭਿਨੇਤਰੀ ਇਸ ਨੀਲੇ ਰੰਗ ਦੇ ਪਹਿਰਾਵੇ ‘ਚ ਕਾਨਸ ਦੀਆਂ ਗਲੀਆਂ ‘ਚ ਫੋਟੋਸ਼ੂਟ ਕਰਵਾ ਰਹੀ ਹੈ। ਇੱਥੇ ਦੇਖੋ ਅਦਿਤੀ ਰਾਓ ਹੈਦਰੀ ਦੀਆਂ ਖੂਬਸੂਰਤ ਤਸਵੀਰਾਂ।

ਅਦਿਤੀ ਰਾਓ ਹੈਦਰੀ ਦਾ ਪਹਿਰਾਵਾ
ਇਨ੍ਹਾਂ ਤਸਵੀਰਾਂ ‘ਚ ਅਦਿਤੀ ਰਾਓ ਹੈਦਰੀ ਬਲੂ ਅਤੇ ਗੋਲਡਨ ਸਲੀਵਲੈੱਸ ਆਊਟਫਿਟ ‘ਚ ਨਜ਼ਰ ਆ ਰਹੀ ਹੈ, ਜਿਸ ‘ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।

ਅਦਿਤੀ ਰਾਓ ਹੈਦਰੀ ਨੇ ਇਸ ਪਹਿਰਾਵੇ ਦੇ ਨਾਲ ਬਹੁਤ ਹੀ ਖੂਬਸੂਰਤ ਈਅਰਪੀਸ ਪਹਿਨਿਆ ਹੈ, ਜਿਸ ‘ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਹਨ। ਇਸ ਫੋਟੋ ‘ਚ ਅਦਿਤੀ ਆਪਣੇ ਈਅਰਪੀਸ ਨੂੰ ਫਲਾਂਟ ਕਰ ਰਹੀ ਹੈ।

ਅਦਿਤੀ ਰਾਓ ਹੈਦਰੀ ਦਾ ਹੇਅਰ ਸਟਾਈਲ
ਅਦਿਤੀ ਰਾਓ ਹੈਦਰੀ ਨੇ ਇਸ ਪਹਿਰਾਵੇ ਨਾਲ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਫੋਟੋ ‘ਚ ਅਦਾਕਾਰਾ ਖੂਬਸੂਰਤ ਕਲੋਜ਼-ਅੱਪ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਸ ਤਸਵੀਰ ‘ਚ ਅਦਿਤੀ ਰਾਓ ਹੈਦਰੀ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਫੋਟੋ ‘ਚ ਅਦਾਕਾਰਾ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਇਸ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਅਦਿਤੀ ਰਾਓ ਹੈਦਰੀ ਨੇ ਇਸ ਫਲਫੀ ਗਾਊਨ ਨਾਲ ਹਾਈ ਹੀਲਜ਼ ਪਾਈ ਹੋਈ ਹੈ। ਫੋਟੋ ‘ਚ ਅਦਾਕਾਰਾ ਕਾਫੀ ਬੋਲਡ ਨਜ਼ਰ ਆ ਰਹੀ ਹੈ।
