ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਗੁਰਦੁਆਰਾ ‘ਕਰਤ-ਏ-ਪਰਵਾਨ’ ‘ਤੇ ਹਮਲਾ ਹੋਇਆ ਹੈ।ਜਿਸ ‘ਚ ਅਧਿਕਾਰੀਆਂ ਅਨੁਸਾਰ ਇੱਕ ਆਮ ਨਾਗਰਿਕ ਅਤੇ ਇੱਕ ਤਾਲਿਬਾਨ ਸੁਰੱਖਿਆਕਰਮੀ ਦੀ ਮੌਤ ਹੋ ਗਈ ਹੈ ਅਤੇ 7 ਹੋਰ ਲੋਕ ਜਖਮੀ ਹੋਏ ਹਨ।ਉਨ੍ਹਾਂ ਨੇ ਦੱਸਿਆ ਕਿ ਕਾਬੁਲ ਦੇ ਬੁਲਾਰੇ ਖਾਲਿਦ ਜਦਰਾਨ ਨੇ ਕਿਹਾ ਹੈ ਕਿ ਹਮਲਾ ਖ਼ਤਮ ਹੋ ਗਿਆ ਹੈ ਅਤੇ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ।
ਇਹ ਹਮਲਾ ਸ਼ਨੀਵਾਰ ਸਵੇਰੇ ਹੋਇਆ।ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਕੂਰ ਨੇ ਦਾ ਕਹਿਣਾ ਹੈ ਗੁਰਦੁਆਰੇ ਦੇ ਬਾਹਰ ਕਈ ਧਮਾਕੇ ਹੋਏ ਜਿਸ ਤੋਂ ਬਾਅਦ ਕਈ ਹਥਿਆਰਬੰਦ ਚਰਮਪੰਥੀ ਗੁਰਦੁਆਰੇ ਪਰਿਸਰ ਦੇ ਅੰਦਰ ਚਲੇ ਗਏ।
ਦੂਜੇ ਪਾਸੇ ਗੁਰਦੁਆਰੇ ਦੇ ਇੱਕ ਸਥਾਨਕ ਅਧਿਕਾਰੀ ਗੁਰਨਾਮ ਸਿੰਘ ਦਾ ਕਹਿਣਾ ਹੈ ਧਮਾਕੇ ਦੇ ਸਮੇਂ ਗੁਰਦੁਆਰੇ ਅੰਦਰ ਕਰੀਬ 30 ਲੋਕ ਮੌਜੂਦ ਸਨ।ਉਨ੍ਹਾਂ ਨੇ ਕਿਹਾ” ਸਾਨੂੰ ਨਹੀਂ ਪਤਾ ਕਿ ਕਿੰਨੇ ਲੋਕ ਜਿਊਂਦੇ ਹਨ ਜਾਂ ਮਾਰੇ ਗਏ ਹਨ।ਤਾਲਿਬਾਨ ਦੇ ਲੋਕ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ।ਇਹ ਗੁਰਦੁਆਰਾ ਅਫਗਾਨਿਸਤਾਨ ‘ਚ ਬਚਿਆ ਆਖਰੀ ਗੁਰਦੁਆਰਾ ਹੈ।ਅਫਗਾਨਿਸਤਾਨ ‘ਚ ਸਿੱਖ ਵਰਗ ਦੇ ਲੋਕਾਂ ਨੇ ਹਾਲ ਹੀ ‘ਚ ਦੱਸਿਆ ਕਿ ਉਥੇ ਸਿਰਫ 140 ਸਿੱਖ ਰਹਿ ਗਏ ਹਨ।ਜਦੋਂ ਕਿ 1970 ਦੇ ਦਹਾਕੇ ‘ਚ ਉਥੇ ਕਰੀਬ ਇੱਕ ਲੱਖ ਸਿੱਖ ਰਿਹਾ ਕਰਦੇ ਸਨ।