18 ਜੂਨ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਰਤਾ-ਏ-ਪਰਵਾਨ ਗੁਰਦੁਆਰੇ ਉੱਤੇ ਹੋਏ ਹਮਲੇ ‘ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਅਫਗਾਨਿਸਤਾਨ ਦੇ 11 ਸਿੱਖ ਵੀਰਵਾਰ ਨੂੰ ਭਾਰਤ ਪੁੱਜੇ।
ਕੇਂਦਰ ਸਰਕਾਰ ਨੇ 19 ਜੂਨ ਨੂੰ ਅਫਗਾਨਿਸਤਾਨ ਦੇ 111 ਹਿੰਦੂਆਂ ਅਤੇ ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਦਿੱਤੇ ਸਨ।
ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਇਨ੍ਹਾਂ ਅਫ਼ਗਾਨੀ ਸਿੱਖਾਂ ਦਾ ਸਵਾਗਤ ਕੀਤਾ ਗਿਆ, ਇਹ ਜਿਕਰਯੋਗ ਹੈ ਕਿ `ਉਧਰ ਦੂਜੇ ਪਾਸੇ, ਅਫ਼ਗਾਨ ਤੋਂ ਆਏ ਸਿੱਖਾਂ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ, ਉਨ੍ਹਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ।
ਜਿਕਰਯੋਗ ਹੈ ਕਿ 18 ਜੂਨ ਦੀ ਸਵੇਰ ਹੋਏ ਇਸ ਹਮਲੇ ਵਿਚ ਇੱਕ ਆਮ ਨਾਗਰਿਕ ਅਤੇ ਇੱਕ ਤਾਲਿਬਾਨ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਜਣੇ ਜਖ਼ਮੀ ਹਨ।