Australia’s Football Team: ਅਫਰੀਕਾ ਮਹਾਂਦੀਪ ‘ਚ ਸੂਡਾਨ ਨਾਂ ਦਾ ਇੱਕ ਲੈਂਜਲੌਕਡ ਦੇਸ਼ ਹੈ, ਜੋ ਆਪਣੀ ਅੰਤਾਂ ਦੀ ਗਰੀਬੀ ਅਤੇ ਕੱਟ-ਵੱਢ ਲਈ ਬਦਨਾਮ ਹੈ। ਇੱਥੇ ਵੱਖਰੇ ‘ਦੱਖਣੀ ਸੂਡਾਨ’ ਦਾ ਪ੍ਰਾਪਟੀ ਲਈ 1955 ਤੋਂ ਲੈ ਕੇ 2005 ਤੱਕ 55 ਸਾਲਾਂ ‘ਚ ਦੋ ਵੱਡੇ ਗਅਹਿ ਯੁੱਥਾਂ ‘ਚ ਲੱਖਾਂ ਲੋਕਾਂ ਦੀ ਜਾਨ ਚਲੇ ਗਏ ਅਤੇ ਅਣਗਿਣਤ ਹੀ ਲੋਕ ਬੇਘਰ ਹੋ ਗਏ। ਇਸ ਦੌਰਾਨ ਕਈ ਲੋਕ ਗੁਆਂਢੀ ਅਫਰੀਕੀ ਦੇਸ਼ਾਂ ‘ਚ ਚਲੇ ਗਏ।
ਇਨ੍ਹਾਂ ਲੋਕਾਂ ਨੇ ਇੱਥੇ ਹੀ ਹਾਰ ਨਹੀਂ ਮੰਨੀ ਇਨ੍ਹਾਂ ਦੀ ਲਹਿਰ ਰੰਗ ਲਿਆਈ ਅਤੇ ਖੂਨੀ ਖੇਡ ਤੋਂ ਬਾਅਦ ਹੋਏ ਰਫਰੈਂਡਮ ‘ਚ 98% ਤੋਂ ਵੀ ਵੱਧ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ 2011 ‘ਚ ‘ਦਖਣੀ ਸੂਡਾਨ’ ਦੁਨੀਆ ਦਾ ਸਭ ਤੋਂ ਨਵਾਂ ਪ੍ਰਭੂਸੱਤਾ ਸੰਪੰਨ ਦੇਸ਼ ਬਣਾਇਆ। ਇਸ ਹੱਲੇ ਗੱਲੇ ਦੌਰਾਨ ਹੀ ਇੱਥੋਂ ਦੇ ਤਿੰਨ ਸੂਡਾਨੀ ਬੱਚੇ ਬਚ-ਬਚ ਕੇ ਆਪਣੇ ਮਾਪਿਆਂ ਨਾਲ ਸ਼ਰਨਾਰਧੀ ਕੈਂਪਾਂ ‘ਚ ਚਲੇ ਗਏ। ਜਿਨ੍ਹਾਂ ਦੇ ਨਾਂ ਅੱਜ ਫੀਫਾ ਵਰਲਡ ਕੱਪ ‘ਚ ਆਸਟ੍ਰੇਲਿਆ ਦੀ ਟੀਮ ‘ਚ ਸੁਣਨ ਨੂੰ ਮਿਲੇ।
ਦੱਸ ਦਈਏ ਕਿ ਇਹ ਤਿੰਨ ਖਿਡਾਰੀ ਹੋਰ ਕੋਈ ਨਹੀਂ ਸਗੋਂ Thomas Deng, Garang Kuol ਅਤੇ Awer Mabil ਹਨ। Thomas Deng ਦਾ ਜਨਮ ਕੀਨੀਆ ਦੀ ਰਾਜਧਾਨੀ ਨੈਰੋਹੀ ਵਿਖੇ ਇੱਕ ਰਪਿਊਜ਼ੀ ਕੈਂਪ ‘ਚ ਹੋਇਆ ਅਤੇ ਉਸ ਦੀ ਉਮਰ 25 ਸਾਲ ਹੈ। Garang Kuol ਦੀ ਉਮਰ ਸਿਰਫ 18 ਸਾਲ ਹੈ ਅਤੇ ਕੁਓਲ ਦਾ ਜਨਮ 2004 ‘ਚ ਮਿਸ਼ਰ ‘ਚ ਹੋਏ। ਇਸ ਤੋਂ ਬਾਅਦ ਹੈ 27 ਸਾਲਾਂ ਦੇ Awer Mabil, ਜਿਨ੍ਹਾਂ ਦਾ ਜਨਮ 1995 ‘ਚ ਕੀਨੀਆ ਦੇ ਕਾਕੂਮਾ ਸਥਿਤ ਸ਼ਰਨਾਰਥੀ ਕੈਂਪ ‘ਚ ਹੋਇਆ।
ਹੁਣ Thomas ਸੈਂਟਰਲ ਡਿਫੈਂਡਰ, ਕੁਓਲ ਫਾਰਵਰਡ ਅਤੇ Mabil ਵਿੰਗਰ ਵਜੋਂ ਆਸਟ੍ਰੇਲੀਆ ਦੀ ਕੌਮੀ ਫੁੱਟਬਾਲ ਟੀਮ ਲਈ ਵਿਸ਼ਵ ਕੱਪ ‘ਚ ਖੇਡ ਰਹੇ ਹਨ। ਇਨ੍ਹਾਂ ਚੋਂ ਕੁਓਲ ਵਧੇਰੇ ਸੁਰਖੀਆਂ ‘ਚ ਹੈ, ਜਿਸ ਦਾ ਕਾਰਨ ਹੈ ਕਿ ਇਸ ਅੱਲ੍ਹੜ ਮੁੰਡੇ ਨੂੰ ਬਗੈਰ ਕੋਈ ਸੀਨੀਅਰ ਪਰਫੈਸ਼ਨਲ ਮੈਚ ਖੇਡੇ English Premier League ਦੀ ਟੀਮ Newcastle United ਨੇ ਕਰੋੜਾਂ ਰੁਪਏ ‘ਚ ਸਾਈਨ ਕੀਤਾ।
ਹੁਣ ਇਨ੍ਹਾਂ ਤਿੰਨਾਂ ਦੀ ਕਹਾਣੀ ਨੂੰ ਕਿਸਮਤ ਦਾ ਨਾਂ ਦਿਓ ਜਾਂ ਮੌਕਾ-ਮੇਲ ਪਰ ਇਨ੍ਹਾਂ ਤਿੰਨਾਂ ਸੂਡਾਨੀ ਖਿਡਾਰੀ ਗੱਭਰੂਆਂ ਨੇ ਮੌਤ ਨੂੰ ਮਾਤ ਦੇ ਠੇਬੇ ਖਾ ਕੇ ਵੱਡੇ ਹੋ ਦਾ ਸੰਘਰਸ਼ ਕਰ ਆਪਣੀ ਹਿਮੰਤ ਦਾ ਲੋਹਾ ਮੰਨਵਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h