ਸਿੱਧੂ ਮੂਸੇਵਾਲਾ ਕੇਸ ‘ਚ ਪੁੱਛਗਿੱਛ ਮਗਰੋਂ ਪੰਜਾਬ ਸਿੰਗਰ ਤੇ ਮੂਸੇਵਾਲਾ ਦੇ ਕਰੀਬੀ Afsana Khan ਲਾਈਵ ਹੋਏ ਤੇ ਉਨ੍ਹਾਂ ਐਨਆਈਏ ਵੱਲੋਂ ਉਨ੍ਹਾਂ ਤੋਂ ਕੀਤੀ ਪੁੱਛਗਿੱਛ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਜੋ ਸੋਸ਼ਲ ਮੀਡੀਆ ‘ਤੇ ਅਫਵਾਹਾ ਚੱਲ ਰਹੀਆਂ ਹਨ ਕਿ ਮੇਰਾ ਗੈਂਗਸਟਰਾਂ ਨਾਲ ਕੋਈ ਲਿੰਕ ਹਨ ਉਹ ਬਿਲਕੁੱਲ ਝੂਠੇ ਹਨ। ਉਨ੍ਹਾਂ ਕਿਹਾ ਕਿ ਐਨਆਈਏ (NIA) ਇੱਕ ਸੱਚੀ ਏਜੰਸੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਇਹ ਕੇਸ ਉਨ੍ਹਾਂ ਹੱਥ ਹੈ ਤੇ ਮੇਰੇ ਕੋਲੋਂ ਉਨ੍ਹਾਂ ਨੇ ਪੁੱਛਗਿੱਛ ਕੀਤੀ ਹੈ। ਇਸ ਨਾਲ ਸ਼ਾਇਦ ਉਨ੍ਹਾਂ ‘ਤੇ ਵੀ ਲਗਾਮ ਲੱਗੇਗੀ ਜੋ ਕਿ ਗਲਤ ਅਫਵਾਹਾ ਫੈਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੇ ਤੇ ਐਨਆਈਏ ਵਿਚਕਾਰ ਜੋ ਗੱਲਾਂ ਹੋਈਆਂ ਹਨ ਉਹ ਜਾਂ ਤਾਂ ਮੈਨੂੰ ਪਤਾ ਹੈ ਜਾਂ ਤਾਂ ਇਸ ਬਾਰੇ ਐਨਆਈਏ ਜਾਣਦੀ ਹੈ। ਇਸ ਲਈ ਝੂਠੀਆਂ ਅਫਵਾਹਾ ਨਾ ਫਲਾਈਆਂ ਜਾਣ। ਮੈਂ ਜਿਸ ਨਾਲ ਜੁੜਦੀ ਹਾਂ ਦਿਲੋਂ ਜੁੜਦੀ ਹਾਂ ‘ਸਿੱਧੂ ਮੂਸੇਵਾਲਾ ਮੇਰਾ ਭਰਾ ਸੀ ਤੇ ਹਮੇਸ਼ਾ ਰਹੇਗਾ’। ਉਹ ਸਾਰਿਆਂ ਦੀ ਇੱਝਤ ਕਰਨ ਵਾਲਾ ਇਨਸਾਨ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿੱਧੂ ਵਰਗਾ ਹੀਰਾ ਗਵਾ ਦਿੱਤਾ ਹੈ। ਜੇਕਰ ਜਿੰਦੇ ਜੀ ਉਸਦੀ ਕਦਰ ਹੁੰਦੀ ਤਾਂ ਉਸਨੂੰ ਵੀ ਖੁਸ਼ੀ ਹੋਣੀ ਸੀ।
ਐਨਆਈਏ ਨੇ ਅਫਸਾਨਾ ਤੋਂ ਕੀ ਪੁੱਛਿਆ?
ਐਨਆਈਏ ਦੇ ਸਵਾਲਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਉਨ੍ਹਾਂ ਦੀ ਜੋ 4-5 ਘੰਟੇ ਗੱਲਬਾਤ ਚੱਲੀ ਉਸ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਗਿਆ। ਐਨਆਈਏ ਨੇ ਮੈਨੂੰ ਨਾ ਹੀ ਧਮਕਾਇਆ ਤੇ ਨਾ ਹੀ ਡਰਾਇਆ ਹੈ। ਉਨ੍ਹਾਂ ਵੱਲੋਂ ਮੇਰੇ ਤੇ ਸਿੱਧੂ ਮੂਸੇਵਾਲਾ ਦੇ ਆਪਸੀ ਰਿਸ਼ਤੇ ਬਾਰੇ ਗੱਲ ਹੋਈ ਤੇ ਪੁੱਛਿਆ ਗਿਆ ਕਿ ਸਿੱਧੂ ਨੂੰ ਤੁਸੀਂ ਕਦੋਂ ਤੋਂ ਜਾਣਦੇ ਸੀ, ਤੁਹਾਡਾ ਉਨ੍ਹਾਂ ਨਾਲ ਕਿਹੋ ਜਿਹਾ ਪਿਆਰ ਸੀ। ਤੁਸੀਂ ਕਿਹੜਾ ਗਾਣਾ ਨਾਲ ਕੀਤਾ, ਕਿਵੇਂ ਤੇ ਕਦੋਂ ਮਿਲੇ ਸੀ ਇਹ ਗਲ੍ਹਾਂ ਹੋਈਆਂ। ਇਨ੍ਹਾਂ ਹੀ ਨਹੀਂ ਐਨਆਈਏ ਵੱਲੋਂ ਮੈਨੂੰ ਲੰਚ ਵੀ ਕਰਵਾਇਆ ਗਿਆ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ‘ਚ ਇਹ ਜੋ ਗੱਲਾਂ ਚੱਲ ਰਹੀਆਂ ਹਨ ਉਹ ਦੁੱਖ ਦਿੰਦੀਆਂ ਹਨ। ਮੈਂ ਸ਼ੁਰੂ ਤੋਂ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਾਂ ਮੈਂ ਉਨ੍ਹਾਂ ਦੇ ਮਾਤਾ-ਪਿਤਾ ਦੇ ਦੁੱਖ ਦਾ ਪਤਾ ਹੈ ਮੈਂ ਉਮੀਦ ਕਰਦੀ ਹਾਂ ਕਿ ਐਨਆਈਏ ਸਿੱਧੂ ਮੂਸੇਵਾਲਾ ਕੇਸ ‘ਚ ਇਨਸਾਫ ਦੇਣ ‘ਚ ਸਫਲ ਸਾਬਤ ਹੋਵੇਗੀ।