Bartania:
ਬਰਤਾਨੀਆ ‘ਚ ਫੌਜ਼ੀਆਂ ਲਈ 100 ਸਾਲ ਤੋਂ ਵੀ ਵੱਧ ਸਮੇਂ ਬਾਅਦ ਪਹਿਲੀ ਵਾਰ ਸਿੱਝਾਂ ਦਾ ‘ਨਿੱਤਨੇਮ ਗੁਟਕਾ’ ਜਾਰੀ ਕੀਤਾ ਗਿਆ ਹੈ।ਰੱਖਿਆ ਮੰਤਰਾਲੇ ਨੇ ਇਸ ਕਦਮ ਨੂੰ ਸਿੱਖਾਂ ਦੀ ਆਸਥਾ ਤੇ ਵਿਸ਼ਵਾਸ਼ ਨੂੰ ਸਿੱਧੀ ਹਮਾਇਤ ਕਰਾਰ ਦਿੱਤਾ ਹੈ।ਖ਼ਬਰਾਂ ਮੁਤਾਬਕ ਲੰਡਨ ‘ਚ ਇਕ ਸਮਾਗਮ ਦੌਰਾਨ ‘ਯੂਕੇ ਡਿਫ਼ੈਂਸ ਸਿੱਖ ਨੈੱਟਵਰਕ’ ਵਲੋਂ ‘ਨਿਤਨੇਮ ਗੁਟਕੇ’ ਜਾਰੀ ਕੀਤੇ ਗਏ ਹਨ।ਮੇਜਰ ਦਲਜਿੰਦਰ ਸਿੰਘ ਵਿਰਦੀ ਬਰਤਾਨਵੀ ਸੈਨਾ ‘ਚ ਹਨ ਤੇ ਉਹ ‘ਨਿਤਨੇਮ ਗੁਟਕੇ’ ਜਾਰੀ ਕਰਵਾਉਣ ਲਈ ਦੋ ਸਾਲ ਤੱਕ ਪ੍ਰਚਾਰ ਕਰ ਚੁੱਕੇ ਹਨ।
‘ਨਿਤਨੇਮ ਗੁਟਕਾ’ ਵਿਲਟਸ਼ਾਇਰ ‘ਚ ਛਾਪਿਆ ਗਿਆ ਹੈ ਅਤੇ ਸਿੱਖ ਧਰਮ ਦੇ ਗ੍ਰੰਥਾਂ ਲਈ ਬਣੇ ਵਾਹਨ ‘ਚ ਆਸਨ ‘ਤੇ ਰੱਖਿਆ ਗਿਆ ਸੀ।ਖਬਰਾਂ ਮੁਤਾਬਕ ਇਹ ‘ਨਿਤਨੇਮ ਗੁਟਕੇ’ ਲੰਡਨ ‘ਚ ਕੇਂਦਰੀ ਗੁਰਦੁਆਰਾ ਮੰਦਰ ਦੀ ਲਾਇਬ੍ਰੇਰੀ ਲਿਜਾਏ ਗਏ ਜਿੱਥੇ ਅਧਿਕਾਰਤ ਤੌਰ ‘ਤੇ 28 ਅਕਤੂਬਰ ਨੂੰ ਫੌਜ਼ੀ ਜਵਾਨਾਂ ਨੂੰ ਵੰਡੇ ਗਏ।
ਇਹ ਗੁਟਕੇ ਤਿੰਨ ਭਾਸ਼ਾਵਾਂ ‘ਚ ਛਾਪੇ ਗਏ ਹਨ।ਵਿਰਦੀ ਦੇ ਹਵਾਲੇ ਨਾਲ ਰਿਪੋਰਟ ‘ਚ ਕਿਹਾ ਗਿਆ ਹੈ, ‘ਸਿੱਖਾਂ ਲਈ ਧਰਮ ਗ੍ਰੰਥ ਸਿਰਫ਼ ਸ਼ਬਦ ਨਹੀਂ ਹਨ, ਉਹ ਸਾਡੇ ਗੁਰੂ ਦੇ ਜਿਊਂਦੇ ਜਾਗਦੇ ਅਵਤਾਰ ਹਨ।ਅਸੀਂ ਰੋਜ਼ਾਨਾ ਧਰਮ ਗ੍ਰੰਥ ਪੜ੍ਹਨ ਨਾਲ ਨੈਤਿਕ ਤੇ ਸਰੀਰਕ ਤਾਕਤ ਹਾਸਲ ਕਰਦੇ ਹਾਂ ਅਤੇ ਇਹ ਸਾਨੂੰ ਅਧਿਆਤਮਕ ਤੌਰ ‘ਤੇ ਵਿਕਸਿਤ ਕਰਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h