ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਐਡੀਲੇਡ ਓਵਲ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕੇ. ਐੱਲ. ਰਾਹੁਲ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਵੋਕਸ ਵਲੋਂ ਆਊਟ ਹੋ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 27 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਜੋਰਡਨ ਵਲੋਂ ਆਊਟ ਹੋ ਗਿਆ। ਤਿਸਰੀ ਵਿਕਟ ਸੁਰਿਆਕੁਮਾਰ ਯਾਦਵ ਦੀ ਡਿੱਗੀ ਜੋ ਕਿ 14 ਦੌੜਾ ਬਾਣਾ ਕੇ ਆਉਟ ਹੋ ਗਏ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 3 ਵਿਕਟ ਦੇ ਨੁਕਸਾਨ ‘ਤੇ 80 ਦੌੜਾਂ ਬਣਾ ਲਈਆਂ ਹਨ। ਟੂਰਨਾਮੈਂਟ ਵਿੱਚ ਭਾਰਤ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ ਅਤੇ ਉਸ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਖ਼ਿਲਾਫ਼ ਅਹਿਮ ਮੈਚਾਂ ਸਮੇਤ ਕਈ ਕਰੀਬੀ ਮੈਚ ਜਿੱਤੇ ਹਨ। ਅਜਿਹੇ ‘ਚ ਭਾਰਤੀ ਟੀਮ ਅੱਜ ਸੈਮੀਫਾਈਨਲ ‘ਚ ਜਿੱਤ ਦਰਜ ਕਰਕੇ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਖਿਤਾਬੀ ਮੁਕਾਬਲਾ ਲੜਨਾ ਚਾਹੇਗੀ।
ਹੈੱਡ ਟੂ ਹੈੱਡ
ਕੱਲ ਮੈਚ – 22
ਭਾਰਤ – 12 ਜਿੱਤਾਂ
ਇੰਗਲੈਂਡ – 10 ਜਿੱਤਾਂ
ਟੀ-20 ਵਿਸ਼ਵ ਕੱਪ ‘ਚ ਵੀ ਭਾਰਤ ਦਾ ਇੰਗਲੈਂਡ ‘ਤੇ 2-1 ਦਾ ਰਿਕਾਰਡ ਹੈ।
ਪਿਚ ਰਿਪੋਰਟ
ਐਡੀਲੇਡ ਦੀ ਪਿੱਚ ਨੇ ਪੂਰੇ ਮੈਚ ਦੌਰਾਨ ਬੱਲੇਬਾਜ਼ਾਂ ਦੀ ਮਦਦ ਕੀਤੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੇ ਨਵੀਂ ਗੇਂਦ ਤੋਂ ਮੂਵਮੈਂਟ ਅਤੇ ਸਵਿੰਗ ਕੱਢੀ ਹੈ, ਨਹੀਂ ਤਾਂ ਇਹ ਬੈਟਿੰਗ ਟ੍ਰੈਕ ਹੈ। ਲਗਭਗ 160 ਦਾ ਕੁੱਲ ਸਕੋਰ ਬਿਹਤਰ ਹੋਵੇਗਾ।
ਮੌਸਮ
ਮੈਚ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਐਡੀਲੇਡ ‘ਚ ਬਾਰਿਸ਼ ਹੋਣ ਦੀ 40 ਫੀਸਦੀ ਸੰਭਾਵਨਾ ਹੈ ਪਰ ਇਹ ਬਾਰਿਸ਼ ਸਵੇਰੇ ਹੋਵੇਗੀ ਜਦਕਿ ਮੈਚ ਸਥਾਨਕ ਸਮੇਂ ਮੁਤਾਬਕ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਮੈਚ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਦੋਵੇਂ ਟੀਮਾਂ ਦੀਆਂ ਪਲੇਇੰਗ 11
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ
ਇੰਗਲੈਂਡ : ਜੋਸ ਬਟਲਰ (ਵਿਕਟਕੀਪਰ, ਕਪਤਾਨ), ਐਲੇਕਸ ਹੇਲਸ, ਫਿਲਿਪ ਸਾਲਟ, ਬੇਨ ਸਟੋਕਸ, ਹੈਰੀ ਬਰੂਕ, ਲੀਆਮ ਲਿਵਿੰਗਸਟੋਨ, ਮੋਇਨ ਅਲੀ, ਸੈਮ ਕੁਰੇਨ, ਕ੍ਰਿਸ ਜੌਰਡਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h