ਖਾੜਕੂਵਾਦ ਦੇ ਕਾਲੇ ਦੌਰ ਦੀ ਹਨੇਰੀ ‘ਚ ਜਿੱਥੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਗਿਆ ਤੇ ਉਹਨਾ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਪੰਜਾਬ ਦੇ ਵੱਖ ਵੱਖ ਸ਼ਮਸ਼ਾਨ ਘਾਟਾਂ ਵਿੱਚ ਸਾੜਿਆ ਗਿਆ।ਓਥੇ ਹੀ ਇਹਨਾਂ ਨੌਜਵਾਨਾਂ ਦੇ ਪਰਿਵਾਰ ਇਨਸਾਫ ਲਈ ਉਸ ਸਮੇ ਤੋਂ ਹੀ ਕੋਰਟ ਕਚਹਿਰੀਆ ਵਿੱਚ ਇਨਸਾਫ ਲਈ ਭਟਕ ਰਹੇ ਹਨ ,ਤੇ ਉਹਨਾ ਨੌਜਵਾਨਾਂ ਵਿੱਚ ਇੱਕ ਨੌਜਵਾਨ ਹਰਬੰਸ ਸਿੰਘ ਵਾਸੀ ਉਬੋਕੇ ਤਹਿਸੀਲ ਪੱਟੀ ਜਿਲਾ ਤਰਨਤਾਰਨ ਦਾ ਵਸਨੀਕ ਸੀ। ਜਿਸ ਨੂੰ ਇੱਕ ਹੋਰ ਅਣਪਛਾਤੇ ਨੌਜਵਾਨ ਸਮੇਤ 1993 ‘ਚ ਤਰਨਤਾਰਨ ਦੇ ਨਜਦੀਕ ਪਿੰਡ ਚੰਬਲ ਦੀ ਰੋਹੀ ਤੇ ਜੇਲ ਵਿੱਚੌ ਰਿਮਾਂਡ ਤੇ ਲਿਆ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਤੇ ਫਿਰ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰ ਨੂੰ ਦੱਸਿਆ ਬਗੈਰ ਸਸਕਾਰ ਕਰ ਦਿੱਤਾ ਗਿਆ,ਦੇ ਪਰਿਵਾਰ ਨੂੰ 29 ਸਾਲ ਬਾਅਦ ਇਨਸਾਫ ਮਿਲਣ ਦੀ ਆਸ ਇਸ ਕਰਕੇ ਬੱਝ ਗਈ ਹੈ ਕਿ ਮੋਹਾਲੀ ਦੀ ਸੀ ਬੀ ਆਈ ਦੀ ਕੋਰਟ ਨੇ ਉਸ ਵਕਤ ਦੇ ਪੁਲਿਸ ਅਧਿਕਾਰੀਆ ਨੂੰ ਦੋਸੀ ਕਰਾਰ ਦਿੰਦਿਆ ਹੋਇਆ 2 ਨਵੰਬਰ ਨੂੰ ਸਜਾ ਸੁਣਾਉਣ ਦਾ ਫੈਸਲਾ ਕੀਤਾ ਹੈ ।ਪਰ ਅਫਸੋਸ ਮ੍ਰਿਤਕ ਦੀ ਮਾਤਾ ਪ੍ਰਕਾਸ਼ ਕੌਰ ਜੋ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਮਿਲਣ ਦੀ ਆਸ ਆਪਣੇ ਸੀਨੇ ‘ਚ ਸਮੋਈ ਬੈਠੀ ਸੀ ।ਉਸ ਦੀ ਤਿੰਨ ਸਾਲ ਪਹਿਲਾ ਪੁੱਤਰ ਦੇ ਵਿਯੋਗ ‘ਚ ਹੀ ਮੋਤ ਹੋ ਗਈ।
ਇਸ ਸਬੰਧੀ ਮ੍ਰਿਤਕ ਹਰਬੰਸ ਸਿੰਘ ਦੇ ਮਾਸੀ ਦੇ ਪੁੱਤਰ ਸਰਪੰਚ ਸੁਖਵਿੰਦਰ ਸਿੰਘ ਉਬੋਕੇ,ਭਰਾ ਪ੍ਰਮਜੀਤ ਸਿੰਘ,ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿਤਾ ਮਿਲਖਾ ਸਿੰਘ ਦੀ ਛੋਟੇ ਹੁੰਦਿਆ ਹੀ ਮੋਤ ਹੋ ਗਈ ਸੀ ਤੇ ਸਾਡੀ ਮਾਤਾ ਤੇ ਵੱਡੇ ਭਰਾ ਹਰਬੰਸ ਸਿੰਘ ਨੇ ਹੀ ਸਾਡਾ ਪਾਲਣ ਪੋਸ਼ਣ ਕੀਤਾ।ਪਰ 1990 ਨੂੰ ਕਿਸੇ ਮੁਖਬਰ ਦੇ ਕਹਿਣ ਤੇ ਪੁਲਿਸ ਨੇ ਹਰਬੰਸ ਸਿੰਘ (26)ਜੋ ਅਜੇ ਕੁਆਰਾ ਹੀ ਸੀ,ਨੂੰ ਤੰਗ ਪ੍ਰੇਸ਼ਾਨ ਕਰਨਾ ਸੁਰੂ ਕਰ ਦਿੱਤਾ।ਜਿਸ ਕਾਰਨ ਹਰਬੰਸ ਸਿੰਘ ਸਾਡੇ ਨਾਨਕੇ ਪਿੰਡ ਕਾਨਿਆਵਾਲੀ ਜਿਲ੍ਹਾ ਮੁਕਤਸਰ ਚਲਾ ਗਿਆ।ਪਰ ਓਥੌ ਸਾਦਿਕ ਪੁਲਿਸ ਨੇ ਗ੍ਰਿਫਤਾਰ ਕਰਕੇ ਸਾਦਿਕ ਅਤੇ ਫਰੀਦਕੋਟ ਦਾ ਥਾਣਿਆ ਵਿੱਚ ਅੰਨਾ ਤਸੱਦਦ ਕਰਦਿਆ ਹੋਇਆ ਸਾਡੀ ਲਾਇਸੰਸੀ ਰਾਈਫਲ ਦਾ ਹੀ ਕੇਸ ਬਣਾ ਕੇ ਫਰੀਦਕੋਟ ਦੀ ਜੇਲ ਵਿੱਚ ਹਰਬੰਸ ਸਿੰਘ ਨੂੰ ਡੱਕ ਦਿੱਤਾ।ਫਿਰ ਫਰੀਦਕੋਟ ਦੀ ਜੇਲ ਵਿੱਚੌ ਸਵਰਨ ਸਿੰਘ ਹੁੰਦਲ ਜੋ ਉਸ ਵਕਤ ਥਾਣਾ ਪੱਟੀ ਵਿਖੇ ਐਸ ਐਚ ਓ ਤਾਇਨਾਤ ਸੀ ,ਰਿਮਾਂਡ ਲੈ ਆਇਆ ਤੇ ਹੋਰ ਮੁਕਦਮੇ ਦਰਜ ਕਰਕੇ ਅੰਮ੍ਰਿਤਸਰ ਦੀ ਕੇਦਰੀ ਜੇਲ ਵਿੱਚ ਭੇਜ ਦਿੱਤਾ।ਤੇ ਕੁਝ ਸਮੇ ਬਾਅਦ ਹਰਬੰਸ ਸਿੰਘ ਜਮਾਨਤ ਤੇ ਬਾਹਰ ਆ ਗਿਆ।ਜਮਾਨਤ ਆਉਣ ਤੂ ਕੁਝ ਦਿਨ ਬਾਅਦ ਹੀ ਫਿਰ ਪੁਲਿਸ਼ ਨੇ ਤੰਗ ਪ੍ਰੇਸ਼ਾਨ ਕਰਨਾ ਸੁਰੂ ਕਰ ਦਿੱਤਾ ਤੇ ਮੋਹਤਬਾਰਾਂ ਨੇ ਉਸ ਵਕਤ ਦੇ ਐਸ ਐਸ ਪੀ ਅਜੀਤ ਸਿੰਘ ਸੰਧੂ ਪਾਸ ਪੇਸ ਕਰਵਾ ਦਿੱਤਾ ।
ਜਿਸ ਨੇ ਹਰਬੰਸ ਸਿੰਘ ਤੇ ਹੋਰ ਮੁਕਦਮੁ ਦਰਜ ਕਰਕੇ ਫਿਰ ਅੰਮ੍ਰਿਤਸਰ ਦੀ ਜੇਲ ਭੇਜ ਦਿੱਤਾ। ਜਿੱਥੌ ਥਾਣਾ ਸਦਰ ਤਾਰਨਤਾਰਨ ਦੇ ਐਸ ਐਚ ਓ ਪੂਰਨ ਸਿੰਘ 8 ਦਿਨ ਤੇ ਰਿਮਾਂਡ ਤੇ ਲੈ ਆਇਆ।ਤੇ ਫਿਰ 5 ਦਿਨ ਬਾਅਦ ਇੱਕ ਹੋਰ ਨੌਜਵਾਨ ਸਮੇਤ ਹਰਬੰਸ ਸਿੰਘ ਨੂੰ ਚੰਬਲ ਪਿੰਡ ਦੇ ਨਜਦੀਕ ਐਸ ਐਚ ਓ ਪੂਰਨ ਸਿੰਘ,ਥਾਣੇਦਾਰ ਜਗੀਰ ਸਿੰਘ,ਸ਼ਮਸ਼ੇਰ ਸਿੰਘ ,ਜਗੀਰ ਸਿੰਘ ਤੇ ਹੋਰ ਮੁਲਾਜਮਾਂ ਨੇ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਤੇ ਸਾਨੂੰ ਬਗੈਰ ਦੱਸਣ ਤੇ ਹੀ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ ਤੇ ਇਹਨਾ ਅਧਿਕਾਰੀਆ ਵਿੱਚ ਪੂਰਨ ਸਿੰਘ ਅਤੇ ਜਗੀਰ ਸਿੰਘ ਦੀ ਮੋਤ ਹੋ ਚੁੱਕੀ ਹੈ।
ਉਹਨਾ ਦੱਸਿਆ ਕਿ ਹਰਬੰਸ ਸਿੰਘ ਦੀ ਮੋਤ ਤੌ ਬਾਅਦ ਖਾਲੜਾ ਮਿਸ਼ਨ ਕਮੇਟੀ ਵੱਲੌ ਸਾਡੇ ਵੱਲੌ ਇਸ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਸਬੰਧੀ ਦਰਖਾਸਤ ਲਈ ਗਈ,ਤੇ ਹਾਈਕੋਰਟ ਦੇ ਹੁਕਮਾਂ ਤਹਿਤ ਇਹ ਕੇਸ ਪਟਿਆਲਾ ਦੀ ਸੀ ਬੀ ਆਈ ਨੂੰ ਸੌਪ ਦਿੱਤਾ ਗਿਆ।ਜਿੱਥੇ ਐਡਵੋਕੇਟ ਜਗਿੰਦਰ ਸਿੰਘ ਵਿਰਕ ਵੱਲੌ ਗਵਾਹਾਂ ਦੇ ਬਿਆਨ ਕਲਮਬੰਦ ਕਰਵਾਏ ਤੇ ਫਿਰ ਪੁਲਿਸ ਅਧਿਕਾਰੀਆ ਵੱਲੌ ਸਟੇਅ ਲੈਣ ਕਾਰ ਇਹ ਕਾਰਵਾਈ 2006 ਤੌ 2022 ਤੱਕ ਬੰਦ ਰਹੀ।ਤੇ ਫਿਰ ਵਕੀਲ ਸਤਨਾਮ ਸਿੰਘ ਬੈਸ,ਜਗਜੀਤ ਸਿੰਘ ਬਾਜਵਾ ,ਸਰਬਜੀਤ ਸਿੰਘ ਵੇਰਕਾ,ਬਲਜਿੰਦਰ ਸਿੰਘ ਬਾਜਵਾ ਤੇ ਹੋਰ ਵਕੀਲਾਂ ਵੱਲੌ ਕੇਸ ਦੁਬਾਰਾ ਚਲਾਉਣ ਲਈ ਜੱਦੋ ਜਹਿਦ ਕੀਤੀ ਗਈ।
ਉਹਨਾ ਦੱਸਿਆ ਕਿ ਜਦ ਪੁਲਿਸ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹਨਾ ਨੇ ਸਾਡੇ ਨਾਨਕੇ ਪਰਿਵਾਰ ਅਤੇ ਸਾਨੂੰ ਤੰਗ ਪ੍ਰੇਸ਼ਾਨ ਕਰਦਿਆ ਹੋਇਆ ਸਾਡੇ ਤੇ ਅੰਨਾ ਤਸ਼ੱਦਦ ਕਰਨਾ ਸੁਰੂ ਕਰ ਦਿੱਤਾ ਤੇ ਧਮਕੀਆ ਦੇਣੀਆਂ ਸੁਰੂ ਕਰ ਦਿੱਤੀਆ ਕਿ ਜਾਂ ਤਾਂ ਕੇਸ ਵਾਪਿਸ ਲੈ ਲਵੋ ਨਹੀ ਤੇ ਅਸੀ ਤੁਹਾਡੇ ਸਾਰੇ ਪਰਿਵਾਰ ਨੂੰ ਖਤਮ ਕਰ ਦਿਆਗੇ।ਤੇ ਅਸੀ ਪੁਲਿਸ ਦੇ ਡਰੌ 5 ਸਾਲ ਘਰੌ ਬੇਘਰ ਰਹੇ।ਪਰ ਸਾਡੀ ਮਾਤਾ ਪ੍ਰਕਾਸ ਕੌਰ ਨੇ ਕਿਹਾ ਕਿ ਮੈ ਕੇਸ ਵਾਪਿਸ ਨਹੀ ਲਵਾਂਗੀ ਤੇ ਇਨਸਾਫ ਲੈ ਕੇ ਹੀ ਦਮ ਲਵਾਂਗੀ।ਤੇ ਸਾਡੀ ਮਾਤਾ ਵੀ ਇਨਸਾਫ ਦੀ ਉਡੀਕ ‘ਚ 3 ਸਾਲ ਪਹਿਲਾਂ ਸਵਰਗ ਸਿਧਾਰ ਗਈ ਤੇ ਸਾਡਾ ਪਰਿਵਾਰ ਜੋ ਪਿੰਡ ਉਬੋਕੇ ਦੇ ਨਾਮੀ ਪਰਿਵਾਰਾਂ ਵਿੱਚੌ ਇੱਕ ਜਾਣਿਆ ਜਾਦਾਂ ਸੀ ।ਉਹ ਪੁਲਿਸ ਦੇ ਤਸੱਦਦ ਕਾਰਨ ਇਸ ਵਕਤ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ,ਤੇ ਸਾਡੇ ਬੱਚੇ ਵੀ ਉੱਚ ਸਿੱਖਿਆ ਤੌ ਵਾਂਝੇ ਰਹੇ ਗਏ ਹਨ।
ਇਹ ਵੀ ਪੜ੍ਹੋ : Ram Rahim: ਪੈਰੋਲ ‘ਤੇ ਆਇਆ ਰਾਮ ਰਹੀਮ ਕਿਵੇਂ ਕਰ ਸਕਦਾ ਗਾਣਾ ਰਿਲੀਜ਼ ਤੇ ਸਤਿਸੰਗ ? ਸਵਾਲ ‘ਤੇ ਘਿਰੇ ਭਾਜਪਾ ਮੰਤਰੀ …