ਆਜਾਦੀ ਤੋਂ ਬਾਅਦ ਭਾਰਤ ਨੇ ਜਿਸ ਚੀਜ ਨੂੰ ਸਭ ਤੋਂ ਪਹਿਲਾਂ ਗੁਆਇਆ, ਉਹ ਸੀ ਜੰਗਲ ਦਾ ਉਸੇਨ ਬੋਲਟ ‘ਚੀਤਾ’ ।1948 ‘ਚ ਦੇਸ਼ ‘ਚ ਆਖਰੀ ਚੀਤਾ ਦਿਸਿਆ ਸੀ, ਉਸਦੇ ਬਾਅਦ ਇਹ ਲੁਪਤ ਹੋ ਗਿਆ।ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ 74 ਸਾਲ ਬਾਅਦ ਚੀਤਾ ਫਿਰ ਭਾਰਤ ਦੀ ਭੂਮੀ ‘ਤੇ ਕਦਮ ਰੱਖਣ ਜਾ ਰਿਹਾ ਹੈ।
ਇਸ ਇਤਿਹਾਸਕ ਮੌਕੇ ਦੀ ਇਕ ਖਾਸ ਗਲ ਹੈ ਕਿ ਇਹ ਅਜ ਦੇ ਦਿਨ ਭਾਵ ਸ਼ਨੀਵਾਰ ਨੂੰ ਹੀ ਪੀਐਮ ਮੋਦੀ 72 ਸਾਲ ਦੇ ਹੋਣ ਜਾ ਰਹੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਤਿਆਂ ਦਾ ਸਵਾਗਤ ਕਰਨ ਅਜ ਮੱਧ ਪ੍ਰਦੇਸ਼ ਦੇ ਕੁਨੋ ਨੇਸ਼ਨਲ ਪਾਰਕ ਪਹੁੰਚਣਗੇ।ਇਸੇ ਪਾਰਕ ‘ਚ ਨਾਮੀਬਿਆ ਤੋਂ ਲਿਆਦੇ ਜਾ ਰਹੇ 8 ਚੀਤਿਆਂ ਨੂੰ ਰੱਖਿਆ ਜਾਵੇਗਾ।
ਪ੍ਰਧਾਂਨ ਮੰਤਰੀ ਦਫ਼ਤਰ ਤੋਂ ਜਾਰੀ ਪ੍ਰੋਗਰਾਮ ਮੁਤਾਬਕ ਪੀਐਮ ਮੋਦੀ ਸਵੇਰੇ 9 ਵਜ ਕੇ 20 ਮਿੰਟ ‘ਤੇ ਗਵਾਲੀਅਰ ਏਅਰਪੋਰਟ ‘ਤੇ ਪਹੁੰਚਣਗੇ।ਇਸਦੇ ਬਾਅਦ ਉਹ ਸ਼ਿਅੋਪੁਰ ਜਿਲੇ ‘ਚ ਸਥਿਤ ਕੂਨੋ ਨੈਸ਼ਨਲ ਪਾਰਕ ਦੇ ਲਈ ਰਵਾਨਾ ਹੋ ਜਾਣਗੇ।ਇਹ ਦੂਰੀ ਕਰੀਬ 165 ਕਿਲੋਮੀਟਰ ਦੀ ਹੈ।ਇਸਦੇ ਬਾਅਦ ਉਹ ਚੀਤਿਆਂ ਨੂੰ ਰਿਲੀਜ਼ ਕਰਨ ਜਾਣ ਦੀ ਪਹਿਲੀ ਸਾਈਟ ‘ਤੇ ਕਰੀਬ 10 ਵਜ ਕੇ 30 ਮਿੰਟ ‘ਤੇ ਪਹੁੰਚਣਗੇ ਤੇ ਦੂਜੀ ਸਾਈਟ ‘ਤੇ 10 ਵਜ ਕੇ 45 ਮਿੰਟ ‘ਤੇ ਚੀਤਿਆਂ ਨੂੰਛੱਡਣਗੇ।